ਆਸਟ੍ਰੇਲੀਆ ਵਲੋਂ ਸ਼੍ਰੀਲੰਕਾ ਵਿੱਚ ਫੈਲੀ ਡੇਂਗੂ ਮਹਾਮਾਰੀ ਨਾਲ ਨਜਿੱਠਣ ਲਈ ਮਦਦ ਦਾ ਐਲਾਨ

ਕੋਲੰਬੋ, 20 ਜੁਲਾਈ (ਸ.ਬ.)  ਭਿਆਨਕ ਡੇਂਗੂ ਮਹਾਮਾਰੀ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੂੰ ਇਸ ਨਾਲ ਨਜਿੱਠਣ ਲਈ ਆਸਟ੍ਰੇਲੀਆ  ਆਰਥਿਕ ਮਦਦ ਦੇ ਰਿਹਾ ਹੈ| ਸ਼੍ਰੀਲੰਕਾ ਵਿਚ ਇਸ ਸਮੇਂ ਡੇਂਗੂ ਦੇ ਕਹਿਰ ਕਾਰਨ ਹੁਣ ਤੱਕ 250 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਤਕਰੀਬਨ 1,00,000 ਵਿਅਕਤੀ ਇਸ ਬਿਮਾਰੀ ਨਾਲ ਜੂਝ ਰਹੇ ਹਨ|
ਸ਼੍ਰੀਲੰਕਾ ਦੇ ਦੌਰੇ ਤੇ ਆਈ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਬੀਤੇ ਦਿਨੀਂ ਕਿਹਾ ਕਿ ਆਸਟ੍ਰੇਲੀਆ ਇੱਥੇ ਡੇਂਗੂ ਦੀ ਰੋਕਥਾਮ, ਪ੍ਰਬੰਧਨ ਅਤੇ ਖਾਤਮੇ ਦੇ ਪ੍ਰੋਗਰਾਮਾਂ ਨੂੰ ਅਮਲ ਵਿਚ ਲਿਆਉਣ ਲਈ ਵਿਸ਼ਵ ਸਿਹਤ ਸੰਗਠਨ ਨੂੰ 3,77,000 ਡਾਲਰ ਦੇ ਰਿਹਾ ਹੈ| ਸ਼੍ਰੀਲੰਕਾ ਦੀ ਸਿਹਤ ਮੰਤਰੀ ਮੁਤਾਬਕ ਦੇਸ਼ ਵਿਚ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਡੇਂਗੂ ਨਾਲ ਪੀੜਤ ਹੋਏ ਲੋਕਾਂ ਦੀ ਗਿਣਤੀ 38 ਫੀਸਦੀ ਵਧ ਹੈ| ਪਿਛਲੇ ਸਾਲ 55,150 ਵਿਅਕਤੀ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋਈ ਸੀ ਅਤੇ 97 ਵਿਅਕਤੀ ਇਸ ਬਿਮਾਰੀ ਨਾਲ ਮਰੇ ਸਨ|

Leave a Reply

Your email address will not be published. Required fields are marked *