ਆਸਟ੍ਰੇਲੀਆ ਵਿਚ ਇਰਾਕੀ ਵਿਅਕਤੀ ਨੂੰ  ਚਾਰ ਸਾਲ ਦੀ ਕੈਦ, ਅੰਨ੍ਹੇਵਾਹ ਟਰੱਕ ਚਲਾ ਕੇ ਛੇ ਵਿਅਕਤੀਆਂ ਨੂੰ ਕੀਤਾ ਸੀ ਫੱਟੜ

ਸਿਡਨੀ, 27 ਅਪ੍ਰੈਲ (ਸ.ਬ.) ਆਸਟ੍ਰੇਲੀਆ ਵਿਚ ਰਹਿੰਦੇ ਇੱਕ ਇਰਾਕੀ ਵਿਅਕਤੀ ਨੂੰ ਗਲਤ ਢੰਗ ਨਾਲ ਡਰਾਈਵਿੰਗ ਕਰਨ ਅਤੇ ਛੇ ਲੋਕਾਂ ਨੂੰ ਜ਼ਖ਼ਮੀ ਕਰਨ ਦੋਸ਼ ਵਿਚ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ| 42 ਸਾਲਾ ਸਰਮਦ ਨੀਸਾਨ ਨੇ ਸਾਲ 2014 ਵਿਚ ਸਿਡਨੀ ਦੀ ਰੁਝੇਵਿਆਂ ਭਰੀ ਇੱਕ ਸੜਕ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਸੀ, ਜਿਸ ਦੇ ਚੱਲਦਿਆਂ ਹਾਦਸਾ ਵਾਪਰਿਆ ਸੀ| ਪੁਲੀਸ ਦਾ ਕਹਿਣਾ ਹੈ ਕਿ ਸ਼ਹਿਰ ਦੇ      ਡੀ ਵਾਏ ਕਸਬੇ ਦੇ ਵਾੜਿੰਗਾ ਰੋਡ, ਜਿੱਥੇ ਕਿ ਸਪੀਡ ਲਿਮਿਟ 20 ਕਿਲੋਮੀਟਰ/ਪ੍ਰਤੀ ਘੰਟਾ ਸੀ, ਉਥੇ ਉਹ 65 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟਰੱਕ ਚਲਾ ਰਿਹਾ ਸੀ| ਵਧੇਰੇ ਰਫ਼ਤਾਰ ਦੇ ਚੱਲਦਿਆਂ ਨੀਸਾਨ ਕੋਲੋਂ ਵਾਹਨ ਦਾ ਸੰਤੁਲਨ ਵਿਗੜਾ ਗਿਆ ਅਤੇ ਇਹ ਸਿੱਧਾ ਛੇ ਕਾਰਾਂ ਨਾਲ ਟਕਰਾਅ ਗਿਆ| ਇਸ ਹਾਦਸੇ ਵਿਚ ਕੁੱਲ ਛੇ ਲੋਕ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿਚ ਦੋ ਪੁਲੀਸ ਕਰਮਚਾਰੀ ਵੀ ਸ਼ਾਮਲ ਸਨ|
ਨੀਸਾਨ ਨੇ ਪੁਲੀਸ ਨੂੰ  ਕਿਹਾ  ਕਿ ਟਰੱਕ ਦੀ ਬਰੇਕਾਂ ਵਿਚ ਖ਼ਰਾਬੀ ਦੇ ਚੱਲਦਿਆਂ ਹਾਦਸਾ ਵਾਪਰਿਆ ਸੀ ਪਰ ਪੁਲੀਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਵਾਹਨ ਵਿਚ ਕਿਸੇ ਵੀ ਤਰ੍ਹਾਂ ਦਾ ਮਕੈਨੀਕਲ ਦੋਸ਼ ਨਹੀਂ ਸੀ ਅਤੇ ਹਾਦਸਾ ਉਸ ਦੀ ਲਾਪਰਵਾਹੀ ਕਾਰਨ ਵਾਪਰਿਆ ਸੀ| ਵੀਰਵਾਰ ਨੂੰ ਅਦਾਲਤ ਨੇ ਨੀਸਾਨ ਨੂੰ ਸਜ਼ਾ ਸੁਣਾਈ ਹੈ| ਅਦਾਲਤ ਦੇ ਹੁਕਮਾਂ ਮੁਤਾਬਕ ਉਹ ਅਪ੍ਰੈਲ 2020 ਵਿਚ ਜ਼ਮਾਨਤ ਦੇ ਕਾਬਲ ਹੋ ਸਕਦਾ ਹੈ| ਇਸ ਦੇ ਨਾਲ ਹੀ ਰਿਹਾਈ ਤੋਂ ਬਾਅਦ ਨੀਸਾਨ ਪੂਰੇ ਦੋ ਸਾਲ ਤੱਕ ਕਿਸੇ ਵਾਹਨ ਨੂੰ ਨਹੀਂ ਚਲਾ ਸਕਦਾ|

Leave a Reply

Your email address will not be published. Required fields are marked *