ਆਸਟ੍ਰੇਲੀਆ ਵਿੱਚ ਆਸਮਾਨੀ ਬਿਜਲੀ ਡਿੱਗਣ ਨਾਲ ਬਜ਼ੁਰਗ ਦੀ ਮੌਤ

ਸਿਡਨੀ, 24 ਨਵੰਬਰ (ਸ.ਬ.)  ਪੱਛਮੀ ਆਸਟ੍ਰੇਲੀਆ ਦੇ ਰੇਸ ਕੋਰਸ ਵਿਚ ਇਕ ਬਜ਼ੁਰਗ ਵਿਅਕਤੀ ਦੀ ਆਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ| ਡਗ ਫਰਨੀਹੱਗ (57) ਇਕ ਪਾਰਟ ਟਾਈਮ ਬੈਰੀਅਰ ਕਰਚਮਾਰੀ ਸਨ| ਉਹ ਬੀਤੇ ਦਿਨੀਂ ਪਰਥ ਦੇ ਉਤਰੀ-ਪੂਰਬੀ ਖੇਤਰ ਵਿਚ ਡਾਈਵੋਟਸ ਨੂੰ ਭਰ ਰਹੇ ਸਨ ਕਿ ਅਚਾਨਕ ਆਸਮਾਨੀ ਬਿਜਲੀ ਲਿਸ਼ਕੀ ਤੇ ਉਨ੍ਹਾਂ ਤੇ ਡਿੱਗ ਪਈ| ਉਨ੍ਹਾਂ ਨੂੰ ਰੋਇਲ ਪਰਥ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇਕ ਹਫਤੇ ਬਾਅਦ ਕੱਲ ਉਨ੍ਹਾਂ ਦੀ ਮੌਤ ਹੋ ਗਈ| ਇੱਕ ਚਸ਼ਮਦੀਦ ਨੇ ਦੱਸਿਆ ਕਿ ਪਤਾ ਨਹੀਂ ਅਚਾਨਕ ਬਿਜਲੀ ਕਿੱਥੋਂ ਆ ਗਈ ਸੀ| ਇਸ ਤੋਂ ਪਹਿਲਾਂ ਕੋਈ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ, ਉਹ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਸਨ| ਵਰਕਸੇਫ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ|

Leave a Reply

Your email address will not be published. Required fields are marked *