ਆਸਟ੍ਰੇਲੀਆ ਵਿੱਚ ਉਠੀ ਬੁਰਕੇ ਤੇ ਪਾਬੰਦੀ ਦੀ ਮੰਗ

ਬ੍ਰਿਸਬੇਨ, 20 ਜਨਵਰੀ (ਸ.ਬ.) ਆਸਟ੍ਰੇਲੀਆ ਵਿੱਚ ਬੁਰਕੇ ਤੇ ਪਾਬੰਦੀ ਦੀ ਮੰਗ ਉਠੀ ਹੈ| ਵੰਨ ਨੇਸ਼ਨ ਪਾਰਟੀ ਦੀ ਸੰਸਦ ਮੈਂਬਰ ਅਤੇ ਸੈਨੇਟਰ ਪਾਲੀਨ ਹੈਨਸਨ ਨੇ ਇਹ ਮੰਗ ਉਠਾਈ ਹੈ ਅਤੇ ਕਿਹਾ ਹੈ ਕਿ ਆਗਾਮੀ ਚੋਣਾਂ ਦੌਰਾਨ ਕੁਈਨਜ਼ਲੈਂਡ ਸਟੇਟ ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਬੁਰਕੇ ਤੇ ਬੈਨ ਲਗਾਉਣ ਦਾ ਸਮਰਥਨ        ਕਰਨਗੇ| ਉਨ੍ਹਾਂ ਕਿਹਾ ਕਿ ਸਰਕਾਰੀ ਇਮਾਰਤਾਂ, ਸਕੂਲਾਂ ਅਤੇ ਬੈਂਕਾਂ ਆਦਿ ਵਿੱਚ ਬੁਰਕੇ ਤੇ ਪਾਬੰਦੀ ਲਗਾਈ ਜਾਵੇਗੀ| ਦੂਜੇ ਪਾਸੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਇਸ ਬਿਆਨ ਦਾ ਖੰਡਨ ਕਰਦਿਆਂ ਇਸ ਨੂੰ ਵਿਵਾਦਤ ਅਤੇ ਫਿਰਕੂ ਬਿਆਨ ਦੱਸਿਆ ਹੈ| ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵਿਵਾਦਤ ਬਿਆਨ ਅਕਸਰ ਭਾਈਚਾਰਕ ਸਾਂਝ ਲਈ ਖਤਰਾ ਬਣਦੇ ਹਨ|

Leave a Reply

Your email address will not be published. Required fields are marked *