ਆਸਟ੍ਰੇਲੀਆ ਵਿੱਚ ਕੰਗਾਰੂ ਨਾਲ  ਅਣਮਨੁੱਖੀ ਵਤੀਰਾ ਅਪਨਾਇਆ ਗਿਆ

ਸਿਡਨੀ, 28 ਜੂਨ (ਸ.ਬ.) ਆਸਟ੍ਰੇਲੀਆ ਵਿੱਚ  ਇਕ ਕੰਗਾਰੂ ਨੂੰ ਗੋਲੀ ਮਾਰਨ ਦੀ ਘਟਨਾ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ| ਤੇਂਦੁਏ ਦੀ ਛਾਪ ਵਾਲੀ ਪੋਸ਼ਾਕ ਪਹਿਨੇ ਇਸ ਕੰਗਾਰੂ ਨੂੰ   ਆਸਟ੍ਰੇਲੀਆ ਵਿੱਚ ਸੜਕ ਕਿਨਾਰੇ ਇਕ ਕੁਰਸੀ ਨਾਲ ਬੰਨ੍ਹਿਆ ਗਿਆ ਸੀ ਅਤੇ ਉਸ ਦੇ ਬੇਜ਼ਾਨ ਹੱਥਾਂ ਵਿੱਚ ਸ਼ਰਾਬ ਦੀ ਇਕ ਬੋਤਲ ਫੜਾਈ ਹੋਈ ਸੀ| ਇਹ ਹੈਰਾਨ ਕਰਨ ਦੇਣ ਵਾਲਾ ਦ੍ਰਿਸ਼ ਪੂਰਬੀ-ਉੱਤਰੀ ਮੈਲਬੌਰਨ ਵਿੱਚ ਕਿਸੇ ਰਾਹਗੀਰ ਨੇ  ਦੇਖਿਆ|
ਵਿਕਟੋਰੀਆ ਸੂਬੇ ਦੇ ਵਾਤਾਵਰਣ, ਭੂਮੀ, ਜਲ ਅਤੇ ਯੋਜਨਾ ਵਿਭਾਗ ਦੇ ਸੀਨੀਅਰ ਜਾਂਚਕਰਤਾ ਮਾਈਕ ਸਵੇਨਰਸ ਨੇ ਕਿਹਾ ਕਿ ਕੁਰਸੀ ਨਾਲ ਬੰਨ੍ਹਣ ਤੋਂ ਪਹਿਲਾਂ ਇਸ ਕੰਗਾਰੂ ਨੂੰ 3 ਵਾਰ ਗੋਲੀ ਮਾਰੀ ਗਈ| ਸਵੇਨਰਸ ਨੇ ਕਿਹਾ ਕਿ ਇਹ ਭਿਆਨਕ ਅਤੇ ਅਣਮਨੁੱਖੀ ਵਤੀਰਾ ਹੈ| ਉਨ੍ਹਾਂ ਕਿਹਾ ਕਿ ਸੜਕ ਕਿਨਾਰੇ ਕੰਗਾਰੂ ਨੂੰ ਅਜਿਹੀ ਹਾਲਤ ਵਿੱਚ ਰੱਖਣ ਲਈ ਕੁਝ ਸਮਾਂ ਤਾਂ ਜ਼ਰੂਰ ਲੱਗਾ ਹੋਵੇਗਾ ਅਤੇ ਇਸ ਮੁੱਖ ਮਾਰਗ ਤੇ ਆਵਾਜਾਈ ਅਤੇ ਜਨਤਕ ਖੇਤਰ ਨੂੰ ਦੇਖਦੇ ਹੋਏ ਸਾਨੂੰ ਯਕੀਨ ਹੈ ਕਿ ਕਿਸੇ ਨੇ ਤਾਂ ਇਸ ਘਟਨਾ ਨੂੰ ਜ਼ਰੂਰ ਦੇਖਿਆ ਹੋਵੇਗਾ|
ਇਸ ਸੰਬੰਧ ਵਿੱਚ ਲੋਕਾਂ ਨੂੰ ਸੂਚਨਾ ਸਾਂਝਾ ਕਰਨ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਇਸ ਜੰਗਲੀ ਜੀਵ ਨੂੰ ਮੌਤ ਦੇ ਘਾਟ ਉਤਾਰਨ ਦੀ ਘਟਨਾ ਇਕ ਗੰਭੀਰ ਅਪਰਾਧ ਹੈ ਅਤੇ ਇਸ ਲਈ 36,500 ਆਸਟ੍ਰੇਲੀਆਈ ਡਾਲਰ ਦਾ ਜ਼ੁਰਮਾਨਾ ਜਾਂ 24 ਮਹੀਨੇ ਦੀ ਜੇਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ| ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਕੰਗਾਰੂ ਨੂੰ ਕਿਸੇ ਹੋਰ ਥਾਂ ਮਾਰਿਆ ਗਿਆ ਸੀ ਅਤੇ ਫਿਰ ਇਸ ਨੂੰ ਸੜਕ ਕਿਨਾਰੇ ਲਿਆ ਕੇ ਬੰਨ੍ਹ ਦਿੱਤਾ ਗਿਆ|

Leave a Reply

Your email address will not be published. Required fields are marked *