ਆਸਟ੍ਰੇਲੀਆ ਵਿੱਚ ਘਰ ਨੂੰ ਲੱਗੀ ਅੱਗ, 1 ਵਿਅਕਤੀ ਦੀ ਮੌਤ

ਸਿਡਨੀ , 25 ਦਸੰਬਰ (ਸ.ਬ.) ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਦੱਖਣੀ ਤੱਟ ਤੇ ਅੱਜ ਇਕ ਘਰ ਵਿਚ ਅੱਗ ਲੱਗ ਗਈ| ਇਸ ਹਾਦਸੇ ਵਿਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ| ਪੁਲੀਸ ਮੁਤਾਬਕ ਕ੍ਰਿਸਮਸ ਦੇ ਸ਼ੁਰੂਆਤੀ ਘੰਟਿਆਂ ਵਿਚ ਮੈਰੀਮਬੁਲਾ ਦੇ ਉਤਰ ਵਿਚ ਇਕ ਘਰ ਨੂੰ ਅੱਗ ਲੱਗ ਗਈ| ਇਸ ਮਗਰੋਂ ਜਲਦੀ ਹੀ ਐਮਰਜੈਂਸੀ ਅਧਿਕਾਰੀਆਂ ਨੂੰ ਇਸ ਹਾਦਸੇ ਬਾਰੇ ਸੂਚਿਤ ਕੀਤਾ ਗਿਆ| ਪੁਲੀਸ ਨੇ ਘਰ ਦੇ ਅੰਦਰੋਂ ਔਰਤ ਦੇ 67 ਸਾਲਾ ਪਤੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ| ਜਲਦੀ ਹੀ ਉਸ ਨੂੰ ਦੱਖਣੀ ਪੂਰਬੀ ਖੇਤਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਹੈ| ਦੂਜੇ ਪਾਸੇ ਫਾਇਰਫਾਇਟਰਜ਼ ਅਧਿਕਾਰੀਆਂ ਨੇ ਘਰ ਅੰਦਰੋਂ 61 ਸਾਲਾ ਔਰਤ ਦੀ ਲਾਸ਼ ਨੂੰ ਲੱਭ ਕੇ ਬਾਹਰ ਕੱਢ ਲਿਆ| ਪੁਲੀਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵਿਚ ਜੁਟ ਗਈ ਹੈ|

Leave a Reply

Your email address will not be published. Required fields are marked *