ਆਸਟ੍ਰੇਲੀਆ ਵਿੱਚ ਛੋਟਾ ਜਹਾਜ਼ ਹਾਦਸਾ ਗ੍ਰਸਤ, 5 ਵਿਅਕਤੀਆਂ ਦੀ ਮੌਤ

ਸਿਡਨੀ, 21 ਫਰਵਰੀ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਬਾਹਰੀ ਇਲਾਕੇ ਵਿੱਚ ਸਥਿਤ ਇਸੇਸਨਡਾਨ ਹਵਾਈ ਅੱਡੇ ਦੇ ਨੇੜੇ ਇਕ ਸ਼ਾਪਿੰਗ ਸੈਂਟਰ ਤੇ 5 ਵਿਅਕਤੀਆਂ ਨੂੰ ਲੈ ਜਾ ਰਿਹਾ ਛੋਟਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ| ਇਸ ਵਿੱਚ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ| ਵਿਕਟੋਰੀਆ ਸੂਬੇ ਦੀ ਪੁਲੀਸ ਨੇ ਦੱਸਿਆ ਕਿ ਇੱਥੇ ਜੋ ਕੁੱਝ ਹੋਇਆ ਬਹੁਤ ਦੁੱਖ ਵਾਲੀ ਘਟਨਾ ਹੈ| ਇਸ ਦੁਰਘਟਨਾ ਦੇ ਕਾਰਣਾਂ ਬਾਰੇ ਅਜੇ ਤਕ ਪਤਾ ਨਹੀਂ ਚੱਲਿਆ| ਟੈਲੀਵਿਜ਼ਨ ਵਿੱਚ ਦੇਖਿਆ ਗਿਆ ਹੈ ਕਿ ਹਵਾਈ ਅੱਡੇ ਦੇ ਨੇੜੇ ਇਕ ਸ਼ਾਪਿੰਗ ਸੈਂਟਰ ਕੋਲ ਇਕ ਜਹਾਜ਼ ਵਿੱਚ ਅੱਗ ਲੱਗੀ ਹੈ|
ਇਕ ਵਿਅਕਤੀ ਨੇ ਦੱਸਿਆ ਕਿ ਉਸਨੇ ਇਹ ਹਾਦਸਾ ਵਾਪਰਦਿਆਂ ਦੇਖਿਆ ਹੈ| ਉਸਨੇ ਦੱਸਿਆ ਕਿ ਇਹ ਜਹਾਜ਼ ਸ਼ਾਪਿੰਗ ਸੈਂਟਰ ਦੀ ਕੰਧ ਨਾਲ ਜਾ ਟਕਰਾਇਆ ਅਤੇ ਅੱਗ ਦਾ ਵੱਡਾ ਗੋਲਾ ਦੇਖਿਆ ਗਿਆ|
ਲਗਭਗ 60 ਫਾਇਰ ਫਾਈਟਰਜ਼ ਨੂੰ ਜਹਾਜ਼ ਦਾ ਮਲਬਾ ਹਟਾਉਂਦੇ ਹੋਏ ਦੇਖਿਆ ਗਿਆ ਹੈ| ਇਸ ਚਾਰਟਰ ਜਹਾਜ਼ ਨੇ ਆਸਟ੍ਰੇਲੀਆ ਅਤੇ ਤਸਮਾਨੀਆ ਦੇ ਦੱਖਣੀ ਟਾਪੂ ਦੇ ਵਿਚਕਾਰ ਉਡਾਣ ਭਰੀ ਸੀ| ਪੁਲੀਸ ਨੇ ਕਿਹਾ ਕਿ ਇਹ ਜਹਾਜ਼ ਸਵੇਰੇ 9 ਵਜੇ ਦੁਰਘਟਨਾ ਦਾ ਸ਼ਿਕਾਰ ਹੋਇਆ ਅਤੇ ਹਰ ਪਾਸੇ ਧੂੰਆਂ ਉਡਦਾ ਦੇਖਿਆ ਗਿਆ|

Leave a Reply

Your email address will not be published. Required fields are marked *