ਆਸਟ੍ਰੇਲੀਆ ਵਿੱਚ ਜਾਰੀ ਹੋਵੇਗਾ 50 ਡਾਲਰ ਦਾ ਨਵਾਂ ਨੋਟ

ਮੈਲਬੌਰਨਂ, 17 ਫਰਵਰੀ (ਸ.ਬ.) ਆਸਟ੍ਰੇਲੀਆ ਵਿੱਚ ਰਿਜ਼ਰਵ ਬੈਂਕ ਨੇ 50 ਡਾਲਰ ਦਾ ਨਵਾਂ ਨੋਟ ਦਾ ਡਿਜ਼ਾਈਨ ਜਾਰੀ ਕਰ ਦਿੱਤਾ ਹੈ| ਦੱਸਿਆ ਜਾ ਰਿਹਾ ਹੈ ਕਿ ਇਹ ਨੋਟ ਅਕਤੂਬਰ 2018 ਤੱਕ ਬਾਜ਼ਾਰ ਵਿਚ ਆ ਜਾਵੇਗਾ| ਆਰ. ਬੀ. ਏ. ਦੇ ਗਵਰਨਰ ਫਿਲਿਪ ਲੋਵੇ ਨੇ ਦੱਸਿਆ ਕਿ ਨਵੇਂ ਨੋਟ ਦੀ ਬਿਹਤਰ ਸੁਰੱਖਿਆ ਅਤੇ ਪਹਿਚਾਣ ਵਿੱਚ ਆਸਾਨੀ ਹੋਵੇਗੀ, ਇਸ ਦਾ ਡਿਜ਼ਾਇਨ ਬਾ-ਕਮਾਲ ਹੈ, ਜਿਸ ਤੇ ਆਸਟ੍ਰੇਲੀਆਈ ਸੰਸਦ ਦੀ ਪਹਿਲੀ ਆਸਟ੍ਰੇਲੀਆਈ ਆਦਿਵਾਸੀ ਲੇਖਿਕਾ ਐਡਿਥ ਕੋਆਨ ਅਤੇ ਖੋਜਕਰਤਾ ਡੇਵਿਡ ਉਨਾਪੋਨ ਦੀਆਂ ਤਸਵੀਰਾਂ ਹਨ| ਇਸ ਦੇ ਨਾਲ ਹੀ ਗਵਰਨਰ ਨੇ ਦੱਸਿਆ ਕਿ ਵਿੱਚ ਅੱਧ ਵਿੱਚੋਂ ਤਬਦੀਲੀ ਕੀਤੀ ਗਈ ਹੈ, ਜੋ ਕਿ ਸੁਰੱਖਿਆ ਲਈ ਜ਼ਰੂਰੀ ਸੀ| ਪਿਛਲੇ ਸਾਲ ਵੀ 5 ਅਤੇ 10 ਡਾਲਰ ਦੇ ਨੋਟ ਬਦਲੇ ਗਏ ਸਨ|
ਇਸ ਨਵੇਂ ਨੋਟ ਵਿੱਚ ਸੁਰੱਖਿਆ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਹਨ ਕਿ ਜੋ ਲੋਕ ਨੇਤਰਹੀਣ ਹਨ, ਉਹ ਵੀ ਇਸ ਨੋਟ ਦੀ ਪਛਾਣ ਆਸਾਨੀ ਨਾਲ ਕਰ ਸਕਦੇ ਹਨ| ਨੋਟ ਵਿੱਚ ਪੀਲਾ ਰੰਗ ਹੈ, ਉਸ ਨੂੰ ਨਹੀਂ ਬਦਲਿਆ ਗਿਆ ਹੈ ਅਤੇ ਨਾ ਹੀ ਡੇਵਿਡ ਉਨਾਪੋਨ ਦੀ ਤਸਵੀਰ ਬਦਲੀ ਗਈ ਹੈ| ਨੋਟ ਦੇ ਅਗਲੇ ਪਾਸੇ ਡੇਵਿਡ ਉਨਾਪੋਨ ਦੀ ਤਸਵੀਰ ਹੈ ਅਤੇ ਜੇਕਰ ਨੋਟ ਨੂੰ ਘੁੰਮਾ ਕੇ ਦੇਖੀਏ ਤਾਂ ਐਡਿਥ ਕੋਆਨ ਦੀ ਤਸਵੀਰ ਹੈ| ਨੋਟ ਦੇ ਠੀਕ ਵਿਚਕਾਰ ਹੰਸ ਦੀ ਤਸਵੀਰ ਹੈ| ਨੋਟ ਨੂੰ ਤਿਰਛੀ ਨਜ਼ਰ ਨਾਲ ਹਿਲਾ ਕੇ ਦੇਖਣ ਤੇ ਹੰਸ ਗੂੜ੍ਹੇ ਹਰੇ ਰੰਗ ਦਾ ਨਜ਼ਰ ਆਉਂਦਾ ਹੈ| ਇਸ ਨਵੇਂ ਨੋਟ ਦੇ ਜਾਰੀ ਹੋਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਲੋਕ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਲੈ ਕੇ ਜਾਗਰੂਕ ਹੋਣਗੇ|

Leave a Reply

Your email address will not be published. Required fields are marked *