ਆਸਟ੍ਰੇਲੀਆ ਵਿੱਚ ਟੈਕਸੀ ਨੇ 2 ਬੱਚਿਆਂ ਨੂੰ ਮਾਰੀ ਟੱਕਰ, ਹਾਲਤ ਗੰਭੀਰ

ਸਿਡਨੀ, 18 ਜਨਵਰੀ (ਸ.ਬ.) ਸਿਡਨੀ ਦੇ ਦੱਖਣੀ ਤੱਟ ਤੇ ਦੋ ਭੈਣ-ਭਰਾਵਾਂ ਨੂੰ ਇਕ ਟੈਕਸੀ ਨੇ ਟੱਕਰ ਮਾਰ ਦਿੱਤੀ| ਇਸ ਟੱਕਰ ਵਿਚ ਦੋਵੇਂ ਭੈਣ-ਭਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ|
ਇਹ ਹਾਦਸਾ ਸਵੇਰੇ 11 ਵਜੇ ਹੋਇਆ| ਐਮਰਜੈਂਸੀ ਅਧਿਕਾਰੀਆਂ ਨੂੰ ਕਰੌਸ ਨੈਸਟ ਤੇ ਪੈਸੀਫਿਕ ਹਾਈਵੇਅ ਤੇ ਬੁਲਾਇਆ ਗਿਆ| 10 ਸਾਲਾ ਲੜਕੀ ਦੇ ਸਿਰ ਤੇ ਸੱਟਾਂ ਲੱਗੀਆਂ ਹਨ ਜਦਕਿ ਉਸ ਦੇ 6 ਸਾਲਾ ਭਰਾ ਦਾ ਚਿਹਰਾ ਬੁਰੀ ਤਰ੍ਹਾਂ ਛਿੱਲਿਆ ਗਿਆ ਹੈ|
ਦੋਹਾਂ ਭੈਣ-ਭਰਾਵਾਂ ਨੂੰ ਰੋਇਲ ਨੌਰਥ ਸ਼ੌਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ| ਹਾਦਸੇ ਕਾਰਨ ਹਾਈਵੇਅ ਤੇ ਕਾਫੀ ਸਮੇਂ ਤੱਕ ਆਵਾਜਾਈ ਠੱਪ ਰਹੀ|

Leave a Reply

Your email address will not be published. Required fields are marked *