ਆਸਟ੍ਰੇਲੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ, 8 ਦੋਸ਼ੀ ਗ੍ਰਿਫਤਾਰ

ਸਿਡਨੀ, 22 ਦਸੰਬਰ (ਸ.ਬ.) ਆਸਟ੍ਰੇਲੀਆ ਦੇ ਪੱਛਮੀ ਤੱਟ ਤੇ 1.2 ਟਨ ਮੈਥਾਮਫੈਟਾਮਾਈਨ ਬਰਾਮਦ ਕੀਤਾ ਗਿਆ ਹੈ, ਜੋ ਆਪਣੇ ਆਪ ਵਿੱਚ ਇਕ ਰਿਕਾਰਡ ਹੈ| ਇਸ ਦੇ ਨਾਲ ਹੀ ਪੁਲੀਸ ਨੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ| ਆਸਟ੍ਰੇਲੀਆ ਦੇ ਇਤਿਹਾਸ ਵਿਚ ਇਹ ਪਹਿਲੀ ਵਾਰੀ ਹੋਇਆ ਹੈ, ਜਦੋਂ ਨਸ਼ੀਲੇ ਪਦਾਰਥਾਂ ਦੀ ਇੰਨੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ| ਇਸ ਤੋਂ ਪਹਿਲਾਂ ਪੁਲੀਸ ਨੇ ਸਾਲ 2017 ਦੀ ਸ਼ੁਰੂਆਤ ਵਿੱਚ ਮੈਲਬੌਰਨ ਤੋਂ 903 ਕਿਲੋਗ੍ਰਾਮ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ|
ਇਸ ਸੰਬੰਧੀ ਪੁਲੀਸ ਇਕ ਸਮੁੰਦਰੀ ਜਹਾਜ਼ ਵਾਕੋਇਸਟਾ ਤੇ ਦੋਸ਼ਲਗਾਏਗੀ, ਜੋ ਸਥਾਨਕ ਸਮੇਂ ਮੁਤਾਬਕ ਪੱਛਮੀ ਆਸਟ੍ਰੇਲੀਆ ਵਿਚ ਕਰੀਬ ਕੱਲ ਸਵੇਰੇ 2 ਵਜੇ ਗੈਰਾਲਡਟਨ ਪਹੁੰਚਿਆ ਸੀ| 4 ਵਜੇ ਤੱਕ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਸਮੁੰਦਰੀ ਜਹਾਜ਼ ਤੋਂ ਉਤਾਰ ਕੇ ਚਿੱਟੀ ਵੈਨ ਵਿਚ ਰੱਖਿਆ ਗਿਆ ਸੀ|
ਪੁਲੀਸ ਨੇ ਇਸ ਵੈਨ ਨੂੰ ਰੋਕਿਆ ਕਿਉਂਕਿ ਇਹ ਡੌਕ ਤੋਂ ਉਲਟ ਦਿਸ਼ਾ ਵਿੱਚ ਜਾ ਰਹੀ ਸੀ| ਇੱਥੇ ਪੁਲੀਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿਚ ਦੱਖਣੀ ਸਿਡਨੀ ਦਾ ਰਹਿਣ ਵਾਲਾ 33 ਸਾਲਾ ਵਿਅਕਤੀ, ਦੋ ਹੋਰ 38 ਅਤੇ 52 ਸਾਲਾ ਵਿਅਕਤੀ ਸਨ, ਜੋ ਨਿਊ ਸਾਊਥ ਵੇਲਜ਼ ਦੇ ਰਹਿਣ ਵਾਲੇ ਸਨ| ਇਸ ਦੇ ਇਲਾਵਾ ਪੁਲੀਸ ਨੇ ਵਾਕੋਇਸਟਾ ਦੇ ਤਿੰਨ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ| ਇਨ੍ਹਾਂ ਵਿਚ ਨਿਊ ਸਾਊਥ ਵੇਲਜ਼ ਦਾ 45 ਸਾਲਾ ਵਿਅਕਤੀ ਅਤੇ ਦੱਖਣੀ ਆਸਟ੍ਰੇਲੀਆ ਦੇ ਦੋ ਹੋਰ ਵਿਅਕਤੀ ਸਨ, ਜਿਨ੍ਹਾਂ ਦੀ ਉਮਰ 48 ਅਤੇ 44 ਸਾਲ ਸੀ|
ਵਾਹਨ ਤੋਂ ਕਰੀਬ 20 ਕਿਲੋਗ੍ਰਾਮ ਮੈਥਾਮਫੈਟਾਮਾਈਨ ਯੁਕਤ 59 ਬੈਗ ਬਰਾਮਦ ਕੀਤੇ ਗਏ| ਇਕ ਹੋਰ ਬੈਗ ਜਹਾਜ਼ ਤੋਂ ਬਰਾਮਦ ਕੀਤਾ ਗਿਆ, ਜਿਸ ਵਿਚ 20 ਕਿਲੋਗ੍ਰਾਮ ਮੈਥਾਮਫੈਟਾਮਾਈਨ ਸੀ| ਕੁੱਲ ਮਿਲਾ ਕੇ ਜ਼ਬਤ ਕੀਤਾ ਗਿਆ ਇਹ ਮੈਥਾਮਫੈਟਾਮਾਈਨ 1.2 ਟਨ ਸੀ, ਜਿਸ ਦੀ ਅੰਦਾਜ਼ਨ ਕੀਮਤ 1.04 ਬਿਲੀਅਨ ਡਾਲਰ ਹੈ| ਗ੍ਰਿਫਤਾਰ ਕੀਤੇ ਗਏ 6 ਵਿਅਕਤੀਆਂ ਨੂੰ ਪੁੱਛਗਿੱਛ ਲਈ ਗੈਰਾਲਡਟਨ ਪੁਲੀਸ ਸਟੇਸ਼ਨ ਲਿਜਾਇਆ ਗਿਆ|
ਦੱਖਣੀ ਆਸਟ੍ਰੇਲੀਆ ਤੋਂ 37 ਸਾਲਾ ਦੋ ਹੋਰ ਵਿਅਕਤੀਆਂ ਨੂੰ ਬਾਅਦ ਵਿੱਚ ਉੱਤਰੀ ਪਰਥ ਦੇ ਹਿਲੇਰੀਜ਼ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ|

Leave a Reply

Your email address will not be published. Required fields are marked *