ਆਸਟ੍ਰੇਲੀਆ ਵਿੱਚ ਨਸ਼ੀਲੇ ਪਦਾਰਥ ਦਰਾਮਦ ਕਰਨ ਦੇ ਦੋਸ਼ ਵਿੱਚ 5 ਵਿਅਕਤੀ ਗ੍ਰਿਫਤਾਰ

ਸਿਡਨੀ, 3 ਨਵੰਬਰ (ਸ.ਬ.) ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਚਾਰ ਵਿਅਕਤੀਆਂ ਅਤੇ ਇਕ ਔਰਤ ਤੇ 100 ਕਿਲੋਗ੍ਰਾਮ ਆਈਸ ਅਤੇ ਕੋਕੀਨ, ਮੈਕਸੀਕੋ ਤੋਂ ਅਤੇ ਨਾਲ ਹੀ 500 ਕਿਲੋ ਕੋਕੀਨ ਕੋਲੰਬੀਆ ਤੋਂ ਦਰਾਮਦ ਕਰਨ ਦੇ ਦੋਸ਼ ਲਗਾਏ ਗਏ ਹਨ|
ਇਨ੍ਹਾਂ ਦੋਹਾਂ ਨਸ਼ੀਲੇ ਪਦਾਰਥਾਂ ਦੀ ਸਾਂਝੀ ਕੀਮਤ 200 ਮਿਲੀਅਨ ਡਾਲਰ ਹੈ| ਡਿਕੈਟਟਿਵ ਸੁਪਰਡੈਂਟ ਸਕੌਟ ਕੁੱਕ, ਸਟੇਟ ਕ੍ਰਾਈਮ ਕਮਾਂਡ ਦੇ ਸੰਗਠਿਤ ਅਪਰਾਧ ਸਕੁਐਡ ਕਮਾਂਡਰ ਨੇ ਅੱਜ ਸਵੇਰੇ ਪੱਤਰਕਾਰਾਂ ਨੂੰ ਦੱਸਿਆ ਕੋਈ ਵੀ ਨਸ਼ੀਲਾ ਪਦਾਰਥ ਆਸਟ੍ਰੇਲੀਆ ਤੱਟ ਤੇ ਨਹੀਂ ਪਹੁੰਚਿਆ ਹੈ|
ਪੁਲੀਸ ਨੇ ਦੱਸਿਆ ਕਿ ਮੈਕਸੀਕੋ ਤੋਂ ਮਿਲੀ 101 ਕਿਲੋਗ੍ਰਾਮ ਆਈਸ ਅਤੇ ਕੋਕੀਨ ਦੀ ਅਨੁਮਾਨਿਤ ਕੀਮਤ 50 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੈ ਜਦਕਿ ਕੋਲੰਬੀਆਈ ਸ਼ਿਪਮੈਂਟ ਦੀ ਕੋਕੀਨ ਦੀ ਕੀਮਤ 150 ਮਿਲੀਅਨ ਡਾਲਰ ਹੈ| ਕੱਲ ਸਵੇਰੇ ਤਿੰਨ ਗ੍ਰਿਫਤਾਰੀਆਂ ਸਿਡਨੀ ਤੋਂ ਅਤੇ ਦੋ ਐਡੀਲੈਡ ਤੋਂ ਕੀਤੀਆਂ ਗਈਆਂ| ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੇ ਵੱਖ-ਵੱਖ ਅਪਰਾਧਾਂ ਦੇ ਦੋਸ਼ ਲੱਗੇ ਹਨ| ਪੁਲੀਸ ਮੁਤਾਬਕ ਇਹ ਸਾਜਿਸ਼ ਆਸਟ੍ਰੇਲੀਆ ਤੋਂ ਹੀ ਚੱਲ ਰਹੀ ਸੀ| ਡਿਕੈਟਟਿਵ ਸੁਪਰਡੈਂਟ ਕੁੱਕ ਨੇ ਦੱਸਿਆ ਨਸ਼ੀਲੇ ਪਦਾਰਥ ਮੈਕਸੀਕੋ ਅਤੇ ਕੋਲੰਬੀਆ ਤੋਂ ਪ੍ਰਾਪਤ ਕੀਤੇ ਗਏ ਹਨ ਪਰ ਇਹ ਇਕ ਆਸਟ੍ਰੇਲੀਆਈ ਸਾਜਿਸ਼ ਸੀ|
ਪੁਲੀਸ ਨੇ ਦੱਸਿਆ ਕਿ 46 ਅਤੇ 48 ਸਾਲਾਂ ਦੋ ਵਿਅਕਤੀ ਡਾਰਲਿੰਗ ਹਾਰਬਰ ਕਾਰਪਾਰਕ ਤੋਂ ਗ੍ਰਿਫਤਾਰ ਕੀਤੇ ਗਏ ਜਦਕਿ ਇਕ 40 ਸਾਲਾ ਵਿਅਕਤੀ ਏਪਿੰਗ ਹੋਮ ਤੋਂ ਗ੍ਰਿਫਤਾਰ ਕੀਤਾ ਗਿਆ| ਉਸੇ ਸਮੇਂ ਇਕ 41 ਸਾਲਾਂ ਵਿਅਕਤੀ ਨੂੰ ਕੌਲੀਨਸਵੁੱਡ ਦੇ ਐਡੀਲੇਡ ਉਪਨਗਰ ਦੇ ਇਕ ਘਰ ਵਿਚੋਂ ਗ੍ਰਿਫਤਾਰ ਕੀਤਾ ਗਿਆ|
36 ਸਾਲਾਂ ਔਰਤ ਨੂੰ ਵੀ ਐਡੀਲੇਡ ਤੋਂ ਹੀ ਗ੍ਰਿਫਤਾਰ ਕੀਤਾ ਗਿਆ| ਪੁਲੀਸ ਨੇ ਛਾਪੇ ਦੌਰਾਨ ਕਥਿਤ ਤੌਰ ਤੇ 50,000 ਮਿਲੀਅਨ ਡਾਲਰ ਤੋਂ ਜ਼ਿਆਦਾ ਨਕਦ, ਡਿਜ਼ਾਈਨਰ ਘੜੀਆਂ ਅਤੇ ਸੋਨੇ ਅਤੇ ਚਾਂਦੀ ਦੇ ਬੁਲੀਅਨ ਜ਼ਬਤ ਕੀਤੇ| ਚਾਰੇ ਵਿਅਕਤੀਆਂ ਨੂੰ  ਅੱਜ ਅਦਾਲਤ ਦਾ ਸਾਹਮਣਾ ਕਰਨਾ ਹੋਵੇਗਾ ਜਦਕਿ ਔਰਤ ਐਡੀਲੇਡ ਵਿਚ ਅਗਲੇ ਮਹੀਨੇ ਅਦਾਲਤ ਦਾ ਸਾਹਮਣਾ ਕਰੇਗੀ|

Leave a Reply

Your email address will not be published. Required fields are marked *