ਆਸਟ੍ਰੇਲੀਆ ਵਿੱਚ ਪਈ ਠੰਡ ਨੇ ਤੋੜਿਆ 36 ਸਾਲਾਂ ਦਾ ਰਿਕਾਰਡ

ਮੈਲਬੌਰਨ, 6 ਜੂਨ (ਸ.ਬ.) ਆਸਟ੍ਰੇਲੀਆ ਵਿੱਚ ਮੌਸਮ ਵਿਚ ਤਬਦੀਲੀ ਆ ਗਈ ਹੈ, ਇੱਥੇ ਹੁਣ ਠੰਡ ਨੇ ਦਸਤਕ ਦੇ ਦਿੱਤੀ ਹੈ| ਆਸਟ੍ਰੇਲੀਆ ਵਿੱਚ ਮੌਸਮ ਉਲਟ ਹੁੰਦਾ ਹੈ ਭਾਵ ਭਾਰਤ ਵਿੱਚ ਇਸ ਸਮੇਂ ਗਰਮੀ ਪੈ ਰਹੀ ਹੈ, ਉਥੇ ਹੀ ਆਸਟ੍ਰੇਲੀਆ ਵਿੱਚ ਬਹੁਤ ਠੰਡ ਪੈ ਰਹੀ ਹੈ| ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਠੰਡ ਦੀ ਸ਼ੁਰੂਆਤ ਹੋ ਗਈ ਹੈ ਅਤੇ 36 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ| ਰਾਤ ਅਤੇ ਦਿਨ ਦੇ ਤਾਪਮਾਨ ਵਿੱਚ ਵੱਡਾ ਬਦਲਾਅ ਆਇਆ ਹੈ| ਸਵੇਰ ਹੁੰਦੇ ਹੀ ਲੋਕਾਂ ਨੂੰ ਸੰਘਣੀ ਧੁੰਦ ਨਜ਼ਰ ਆਉਂਦੀ ਹੈ| ਡਰਾਈਵਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਾਵਧਾਨੀ ਨਾਲ ਡਰਾਈਵਿੰਗ ਕਰਨ| ਮੈਲਬੌਰਨ ਵਿੱਚ ਇਸ ਸਮੇਂ ਤਾਪਮਾਨ 18 ਡਿਗਰੀ ਸੈਲਸੀਅਸ ਬਣਿਆ ਹੋਇਆ ਹੈ|
ਸੰਘਣੀ ਧੁੰਦ ਕਾਰਨ ਸਫਰ ਕਰਨ ਵਾਲਿਆਂ ਤੇ ਵੀ ਪ੍ਰਭਾਵ ਪੈ ਰਿਹਾ ਹੈ| ਮੈਲਬੌਰਨ ਦੇ ਏਵਲੋਨ ਹਵਾਈ ਅੱਡੇ ਤੇ ਸੰਘਣੀ ਧੁੰਦ ਕਾਰਨ ਦੋ ਜੈਟ ਸਟਾਰ ਫਲਾਈਟਾਂ ਨੂੰ ਰੱਦ ਕਰਨਾ ਪਿਆ ਅਤੇ ਦੋ ਨੇ ਲਗਭਗ ਡੇਢ ਘੰਟੇ ਦੀ ਦੇਰੀ ਨਾਲ ਉਡਾਣ ਭਰੀ, ਜਿਸ ਕਾਰਨ ਯਾਤਰੀ ਪਰੇਸ਼ਾਨ ਹੋਏ| ਮੌਸਮ ਵਿਭਾਗ ਅਨੁਸਾਰ ਆਸਟ੍ਰੇਲੀਆ ਵਿੱਚ ਇਸ ਸਾਲ ਪਤਝੜ ਦਾ ਮੌਸਮ ਬਹੁਤ ਹੀ ਗਰਮ ਰਿਹਾ ਅਤੇ ਗਰਮੀ ਨੇ ਰਿਕਾਰਡ ਤੋੜਿਆ| ਠੰਡ ਹੋਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ|

Leave a Reply

Your email address will not be published. Required fields are marked *