ਆਸਟ੍ਰੇਲੀਆ ਵਿੱਚ ਪੰਛੀਆਂ ਲਈ ਖਤਰਾ ਬਣੀਆਂ ਜੰਗਲੀ ਬਿੱਲੀਆਂ

ਸਿਡਨੀ, 4 ਅਕਤੂਬਰ (ਸ.ਬ.) ਆਸਟ੍ਰੇਲੀਆ ਵਿਚ ਜੰਗਲੀ ਅਤੇ ਪਾਲਤੂ ਬਿੱਲੀਆਂ ਹਰ ਰੋਜ਼ 10 ਲੱਖ ਪੰਛੀਆਂ ਨੂੰ ਮਾਰ ਦਿੰਦੀਆਂ ਹਨ, ਜਿਸ ਕਾਰਨ ਕਈ ਪ੍ਰਜਾਤੀਆਂ ਦੀ ਗਿਣਤੀ ਘੱਟ ਹੋ ਰਹੀ ਹੈ| ਇਹ ਗੱਲ ਇਕ ਸ਼ੋਧ ਵਿਚ ਸਾਹਮਣੇ ਆਈ ਹੈ| ਸ਼ੋਧ ਰਿਪੋਰਟ ਮੁਤਾਬਕ ਜੰਗਲੀ ਬਿੱਲੀਆਂ ਹਰ ਸਾਲ 31.6 ਕਰੋੜ ਪੰਛੀਆਂ ਨੂੰ ਮਾਰ ਦਿੰਦੀਆਂ ਹਨ, ਜਦਕਿ ਪਾਲਤੂ ਬਿੱਲੀਆਂ ਹਰ ਸਾਲ 6.1 ਪੰਛੀਆਂ ਨੂੰ ਮਾਰ ਦਿੰਦੀਆਂ ਹਨ|  ਚਾਲਰਸ ਡਾਰਵਿਨ ਯੂਨੀਵਰਸਿਟੀ ਦੇ ਸ਼ੋਧਕਰਤਾ ਜੌਨ ਵੋਇਨਾਰਸਕੀ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਬਿੱਲੀਆਂ ਪੰਛੀਆਂ ਨੂੰ ਮਾਰਦੀਆਂ ਹਨ ਪਰ ਰਾਸ਼ਟਰੀ ਪੱਧਰ ਤੇ ਬਿੱਲੀਆਂ ਵਲੋਂ ਪੰਛੀਆਂ ਦੇ ਸ਼ਿਕਾਰ ਦੀ ਇਹ ਦਰ ਹੈਰਾਨੀਜਨਕ ਹੈ| ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਕਈ ਪੰਛੀਆਂ ਦੀਆਂ ਪ੍ਰਜਾਤੀਆਂ ਦੀ ਗਿਣਤੀ ਵਿੱਚ ਹੋਰ ਗਿਰਾਵਟ ਆਉਣ ਦਾ ਖਦਸ਼ਾ ਹੈ|

Leave a Reply

Your email address will not be published. Required fields are marked *