ਆਸਟ੍ਰੇਲੀਆ ਵਿੱਚ ਬੰਬ ਬਣਾਉਣ ਅਤੇ ਅਫਵਾਹਾਂ ਫੈਲਾਉਣ ਵਾਲੇ ਪੁਲੀਸ ਵੱਲੋਂ ਕਾਬੂ

ਸਿਡਨੀ, 28 ਅਪ੍ਰੈਲ (ਸ.ਬ.) ਆਸਟਰੇਲੀਆ ਪੁਲੀਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਇਕ ਆਸਟ੍ਰੇਲੀਅਨ ਅਤੇ ਦੂਜੇ ਇਜ਼ਰਾਇਲੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ| ਦੋਸ਼ ਹੈ ਕਿ ਉਹ ਬੰਬ ਬਣਾਉਂਦੇ ਸਨ ਅਤੇ ਲੋਕਾਂ ਨੂੰ ਧਮਕਾ ਰਹੇ ਸਨ| 18 ਸਾਲਾ ਇਜ਼ਰਾਇਲੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਕਿਉਂਕਿ ਉਸ ਨੇ 2000 ਤੋਂ ਵਧੇਰੇ ਰੋਬੋਟਿਕ ਬੰਬ ਬਣਾਏ ਅਤੇ ਕਈ ਲੋਕਾਂ ਨੂੰ ਫੋਨ ਕਰਕੇ ਬੰਬ ਹੋਣ ਬਾਰੇ ਖਬਰ ਫੈਲਾਈ|
ਪਿਛਲੇ ਸਾਲ ਜਨਵਰੀ ਵਿੱਚ ਇਜ਼ਰਾਇਲੀ ਮੁੰਡੇ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਸੀ| ਉਸ ਦੇ ਇਕ 17 ਸਾਲਾ ਸਾਥੀ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ ਜੋ ਹੁਣ ਤਕ ਕਈ ਬੰਬ ਬਣਾ ਚੁੱਕਾ ਹੈ| ਪੁਲੀਸ ਨੇ ਦੱਸਿਆ ਕਿ ਬੰਬ ਦੀਆਂ ਅਫਵਾਹਾਂ ਮਈ 2016 ਤੋਂ ਅਪ੍ਰੈਲ 2017 ਤਕ ਫੈਲੀਆਂ ਸਨ|
ਇਸ ਕਾਰਨ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ| ਬੀਤੇ ਦਿਨੀਂ ਵਿਕਟੋਰੀਅਨ ਲੜਕੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ|

Leave a Reply

Your email address will not be published. Required fields are marked *