ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀ ਲਾਪਤਾ ਹੋਈ ਔਰਤ ਵਾਸਤੇ, ਪੁਲੀਸ ਨੇ ਕੀਤੀ ਜਨਤਕ ਅਪੀਲ

ਵਿਕਟੋਰੀਆ, 3 ਮਾਰਚ (ਸ਼ਬ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਭਾਰਤੀ ਮੂਲ ਦੀ ਇਕ ਔਰਤ ਲਾਪਤਾ ਹੋ ਗਈ ਹੈ। ਪੁਲੀਸ ਨੇ ਉਸ ਦੀ ਭਾਲ ਲਈ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ। ਔਰਤ ਦਾ ਨਾਂ ਐਂਜੀਲਾ ਪਾਲ ਹੈ, ਜਿਸ ਨੂੰ ਵਿਕਟੋਰੀਆ ਵਿੱਚ ਮਈ 1984 ਵਿੱਚ ਦੇਖਿਆ ਗਿਆ ਸੀ, ਇਸ ਸਮੇਂ ਉਸ ਦੀ ਉਮਰ ਤਕਰੀਬਨ 60 ਸਾਲ ਦੀ ਹੋਵੇਗੀ। ਪੁਲੀਸ ਦਾ ਕਹਿਣਾ ਹੈ ਕਿ ਭਾਰਤੀ ਮੂਲ ਦੀ ਔਰਤ 1973 ਵਿੱਚ ਟੂਰਿਸਟ ਵੀਜ਼ੇ ਤੇ ਇਕ ਮਹੀਨੇ ਲਈ ਆਸਟ੍ਰੇਲੀਆ ਆਈ ਸੀ ਅਤੇ ਇੱਥੇ ਗੈਰ-ਕਾਨੂੰਨੀ ਤੌਰ ਤੇ ਰਹਿ ਰਹੀ ਸੀ। ਐਂਜੀਲਾ ਨੇ ਆਪਣੇ ਵੱਖ-ਵੱਖ ਉਪਨਾਮ ਰੱਖੇ ਹੋਏ ਸਨ ਅਤੇ ਉਹ 1973 ਤੋਂ 1984 ਦਰਮਿਆਨ ਵੱਖ-ਵੱਖ ਸੂਬਿਆਂ ਵਿਚ ਰਹੀ।
ਐਂਜੀਲਾ ਦੇ ਇਕ ਫਿਜੀ-ਭਾਰਤੀ ਜੌਨ ਨਾਂ ਦੇ ਵਿਅਕਤੀ ਨਾਲ ਲੰਬੇ ਸਮੇਂ ਤੱਕ ਸੰਬੰਧ ਸਨ। ਜੋੜਾ 1977 ਵਿੱਚ ਪੱਛਮੀ ਆਸਟ੍ਰੇਲੀਆ ਚਲਾ ਗਿਆ ਅਤੇ ਵਿਨਸੈਟ ਨਾਂ ਦਾ ਉਨ੍ਹਾਂ ਦਾ ਇਕ ਪੁੱਤਰ ਸੀ। 1980 ਦੀ ਸ਼ੁਰੂਆਤ ਵਿੱਚ ਜੋੜਾ ਮੁੜ ਵਿਕਟੋਰੀਆ ਆ ਗਿਆ। ਵਿਕਟੋਰੀਆ ਵਿੱਚ 1984 ਵਿੱਚ ਐਂਜੀਲਾ ਦੋ ਵੱਖ-ਵੱਖ ਪਤਿਆਂ ਤੇ ਰਹਿ ਰਹੀ ਸੀ। ਇਕ ਜਿੱਥੇ ਉਸ ਦਾ ਪੁੱਤਰ ਰਹਿੰਦਾ ਸੀ ਅਤੇ ਦੂਜਾ ਜਿੱਥੇ ਉਸ ਦੀ ਭੈਣ ਰਹਿੰਦੀ ਸੀ। 2 ਮਈ 1984 ਵਿੱਚ ਐਂਜੀਲਾ ਲਾਪਤਾ ਹੋ ਗਈ। ਐਂਜੀਲਾ ਦੀ ਮਾਂ ਨੇ ਉਸ ਦੀ ਗੁੰਮਸ਼ੁੰਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜੋ ਕਿ 1992 ਤੋਂ ਸਿਡਨੀ ਵਿੱਚ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਐਂਜੀਲਾ 1984 ਤੋਂ ਬਾਅਦ ਆਪਣੇ ਪੁੱਤਰ ਤੋਂ ਵੱਖ ਹੋ ਗਈ ਸੀ। ਇਸ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਹ ਜਿਊਂਦੀ ਵੀ ਹੈ ਜਾਂ ਨਹੀਂ

Leave a Reply

Your email address will not be published. Required fields are marked *