ਆਸਟ੍ਰੇਲੀਆ ਵਿੱਚ ਮਿਲੀਆਂ ਗੋਲੀਆਂ ਨਾਲ ਵਿੰਨ੍ਹੀਆਂ 7 ਲਾਸ਼ਾਂ

ਪਰਥ, 11 ਮਈ (ਸ.ਬ.) ਪੱਛਮੀ ਆਸਟ੍ਰੇਲੀਆ ਵਿੱਚ ਮਾਰਗ੍ਰੇਟ ਨਦੀ ਨੇੜੇ ਪੈਂਦੇ ਪੇਂਡੂ ਕਸਬੇ ਸਥਿਕ ਇਕ ਘਰ ਦੇ ਬਾਹਰੋਂ ਪੁਲੀਸ ਨੂੰ 7 ਲਾਸ਼ਾਂ ਮਿਲੀਆਂ ਹਨ| ਪੁਲੀਸ ਨੇ ਦੱਸਿਆ ਕਿ ਲਾਸ਼ਾਂ ਤੇ ਗੋਲੀਆਂ ਦੇ ਨਿਸ਼ਾਨ ਸਨ, ਜਿਨ੍ਹਾਂ ਵਿੱਚੋਂ 4 ਬੱਚੇ ਅਤੇ 3 ਬਾਲਗ ਸਨ| ਪੁਲੀਸ ਸੂਤਰਾਂ ਮੁਤਾਬਕ ਉਹ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਇਨ੍ਹਾਂ ਲੋਕਾਂ ਨੂੰ ਮਾਰਿਆ ਗਿਆ ਜਾਂ ਫਿਰ ਖੁਦਕੁਸ਼ੀ ਦਾ ਮਾਮਲਾ ਹੈ| ਦੱਖਣੀ ਆਸਟ੍ਰੇਲੀਆ ਪੁਲੀਸ ਕਮਿਸ਼ਨਰ ਕਰਿਸ ਡੇਵਸਨ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਨੂੰ ਓਸਮਿੰਗਟਨ ਵਿੱਚ ਪੇਂਡੂ ਖੇਤਰ ਜੋ ਕਿ ਉਤਰੀ-ਪੂਰਬੀ ਮਾਰਗ੍ਰੇਟ ਨਦੀ ਤੋਂ 20 ਕਿਲੋਮੀਟਰ ਦੂਰ ਹੈ, ਇੱਥੇ ਲਾਸ਼ਾਂ ਹੋਣ ਦੀ ਜਾਣਕਾਰੀ ਮਿਲੀ| ਇਹ ਘਟਨਾ ਤੜਕਸਾਰ 5 ਵਜ ਕੇ 15 ਮਿੰਟ ਦੀ ਹੈ| ਉਨ੍ਹਾਂ ਕਿਹਾ ਕਿ 2 ਬਾਲਗਾਂ ਦੀਆਂ ਲਾਸ਼ਾਂ ਘਰ ਦੇ ਬਾਹਰ ਅਤੇ 5 ਲਾਸ਼ਾਂ ਬਾਹਰ ਮਿਲੀਆਂ|
ਘਟਨਾ ਵਾਲੀ ਥਾਂ ਤੋਂ ਦੋ ਹਥਿਆਰ ਵੀ ਮਿਲੇ ਹਨ| ਕਮਿਸ਼ਨਰ ਕਰਿਸ ਨੇ ਕਿਹਾ ਕਿ ਲਾਸ਼ਾਂ ਗੋਲੀਆਂ ਨਾਲ ਵਿੰਨ੍ਹੀਆ ਸਨ ਪਰ ਮੈਂ ਇਸ ਤੋਂ ਵਧ ਕੁਝ ਹੋਰ ਜਾਣਕਾਰੀ ਨਹੀਂ ਮਿਲੀ, ਕਿਉਂਕਿ ਘਟਨਾ ਵਾਲੀ ਥਾਂ ਤੋਂ ਦੋ ਹਥਿਆਰ ਮਿਲੇ ਹਨ| ਇਹ ਬਹੁਤ ਭਿਆਨਕ ਘਟਨਾ ਹੈ| ਉਨ੍ਹਾਂ ਕਿਹਾ ਕਿ ਅਸੀਂ ਮ੍ਰਿਤਕਾਂ ਪਰਿਵਾਰਾਂ ਅਤੇ ਦੋਸਤਾਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ| ਉਨ੍ਹਾਂ ਇਹ ਵੀ ਦੱਸਿਆ ਕਿ ਇਹ ਦੱਖਣੀ ਆਸਟ੍ਰੇਲੀਆ ਵਿਚ ਸਭ ਤੋਂ ਖਤਰਨਾਕ ਗੋਲੀਬਾਰੀ ਹੋ ਸਕਦੀ ਹੈ, ਕਿਉਂਕਿ 1966 ਵਿੱਚ ਤਸਮਾਨੀਆ ਵਿੱਚ ਇਕ ਬੰਦੂਕਧਾਰੀ ਨੇ 35 ਲੋਕਾਂ ਨੂੰ ਮਾਰ ਦਿੱਤਾ ਸੀ| ਇਸ ਘਟਨਾ ਤੋਂ ਬਾਅਦ ਦੇਸ਼ ਨੇ ਬੰਦੂਕ ਕੰਟਰੋਲ ਸ਼ੁਰੂ ਕੀਤਾ| ਜਾਸੂਸਾਂ ਅਤੇ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ਤੇ ਪੁੱਜੇ ਅਤੇ ਘਟਨਾ ਦੀ ਜਾਂਚ ਵਿੱਚ ਜੁੱਟੇ ਹੋਏ ਹਨ| ਪੁਲੀਸ ਮੁਤਾਬਕ ਘਟਨਾ ਵਾਲੀ ਥਾਂ ਤੇ ਕਿਸੇ ਸ਼ੱਕੀ ਨੂੰ ਨਹੀਂ ਦੇਖਿਆ ਗਿਆ|

Leave a Reply

Your email address will not be published. Required fields are marked *