ਆਸਟ੍ਰੇਲੀਆ ਵਿੱਚ ਲਾਪਤਾ ਹੋਏ 2 ਭਾਰਤੀ ਨੌਜਵਾਨ

ਵਿਕਟੋਰੀਆ, 4 ਜੂਨ (ਸ.ਬ.) ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਇਕ ਭਾਰਤੀ ਨੌਜਵਾਨ ਬੀਤੀ 15 ਮਈ 2018 ਤੋਂ ਲਾਪਤਾ ਹੈ| ਪੁਲੀਸ ਉਸ ਦੀ ਭਾਲ ਵਿੱਚ ਲੱਗੀ ਹੋਈ ਹੈ| ਵਿਕਟੋਰੀਆ ਪੁਲੀਸ ਨੇ ਉਸ ਦੀ ਭਾਲ ਲਈ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ| ਪੁਲੀਸ ਮੁਤਾਬਕ ਲਾਪਤਾ ਨੌਜਵਾਨ ਦਾ ਨਾਂ ਨਵਜਿੰਦਰ ਸਿੰਘ ਹੈ, ਜੋ ਕਿ 24 ਸਾਲ ਦਾ ਹੈ| ਪੁਲੀਸ ਨੇ ਨਵਜਿੰਦਰ ਦੀ ਤਸਵੀਰ ਵੀ ਜਾਰੀ ਕੀਤੀ ਹੈ ਅਤੇ ਉਮੀਦ ਕੀਤੀ ਹੈ ਕਿ ਕੋਈ ਤਾਂ ਉਸ ਨੂੰ ਪਛਾਣੇਗਾ ਅਤੇ ਉਸ ਦੇ ਬਾਰੇ ਜਾਣਕਾਰੀ ਦੇਵੇਗਾ| ਪੁਲੀਸ ਮੁਤਾਬਕ ਨਵਜਿੰਦਰ ਮੈਲਬੌਰਨ ਵਿੱਚ ਰਹਿ ਰਿਹਾ ਸੀ|
ਇਸ ਤੋਂ ਇਲਾਵਾ ਇਕ ਹੋਰ ਭਾਰਤੀ ਨੌਜਵਾਨ ਲਾਪਤਾ ਦੱਸਿਆ ਜਾ ਰਿਹਾ ਹੈ| ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ 19 ਸਾਲਾ ਭਾਰਤੀ ਨੌਜਵਾਨ ਗੁਰਕਰਨ ਸਿੰਘ ਬੀਤੀ 29 ਮਈ 2018 ਤੋਂ ਲਾਪਤਾ ਹੈ| ਪੁਲੀਸ ਮੁਤਾਬਕ ਲਾਪਤਾ ਹੋਣ ਮਗਰੋਂ ਗੁਰਕਰਨ ਦਾ ਆਪਣੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਹੋ ਸਕਿਆ|
ਪੱਛਮੀ ਆਸਟ੍ਰੇਲੀਆ ਪੁਲੀਸ ਨੇ ਗੁਰਕਰਨ ਦੀ ਭਾਲ ਲਈ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ| ਪੁਲੀਸ ਨੇ ਉਸ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਉਹ 165 ਸੈਂਟੀਮੀਟਰ ਲੰਬਾ ਅਤੇ ਪਤਲਾ ਹੈ| ਉਸ ਦੀਆਂ ਅੱਖਾਂ ਭੂਰੀਆਂ ਅਤੇ ਵਾਲ ਕਾਲੇ ਹਨ| ਪੁਲੀਸ ਦਾ ਕਹਿਣਾ ਹੈ ਕਿ ਗੁਰਕਰਨ ਸਿੰਘ ਦੇ ਲਾਪਤਾ ਹੋਣ ਕਾਰਨ ਉਸ ਦੇ ਮਾਪੇ ਚਿੰਤਾ ਵਿਚ ਹਨ|

Leave a Reply

Your email address will not be published. Required fields are marked *