ਆਸਟ੍ਰੇਲੀਆ ਵਿੱਚ ਲੱਕੜ ਦੇ ਭੂਰੇ ਨਾਲ ਭਰਿਆ ਟਰੱਕ ਪਲਟਿਆ, ਡਰਾਈਵਰ ਜ਼ਖਮੀ

ਕੁਈਨਜ਼ਲੈਂਡ, 15 ਅਗਸਤ (ਸ.ਬ.) ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿੱਚ ਇਕ ਲੱਕੜ ਦੇ ਭੂਰੇ ਨਾਲ ਭਰਿਆ ਟਰੱਕ ਅਚਾਨਕ ਪਲਟ ਗਿਆ| ਟਰੱਕ ਪਲਟਣ ਕਾਰਨ ਆਵਾਜਾਈ ਠੱਪ ਹੋ ਗਈ ਅਤੇ ਸੜਕ ਤੇ ਭੂਰਾ ਫੈਲ ਗਿਆ| ਪੁਲੀਸ ਮੁਤਾਬਕ ਇਹ ਹਾਦਸਾ ਤੜਕਸਾਰ 5.00 ਵਜੇ ਕੁਈਨਜ਼ਲੈਂਡ ਦੇ ਰੌਕਲੀ ਰੋਡ ਉਤੇ ਵਾਪਰਿਆ, ਜਿਸ ਕਾਰਨ ਆਵਾਜਾਈ ਠੱਪ ਹੋ ਗਈ|
ਇਕ ਗਵਾਹ ਨੇ ਦੱਸਿਆ ਕਿ ਹਾਦਸੇ ਵਿੱਚ ਟਰੱਕ ਡਰਾਈਵਰ ਜ਼ਖਮੀ ਹੋਇਆ ਹੈ ਅਤੇ ਕਾਫੀ ਮੁਸ਼ਕਲ ਨਾਲ ਉਸ ਨੂੰ ਬਾਹਰ ਕੱਢਿਆ ਗਿਆ| ਮੌਕੇ ਉਤੇ ਪੁੱਜੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ|
ਪੁਲੀਸ ਦਾ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਸੜਕ ਨੂੰ ਸਾਫ ਕਰ ਦਿੱਤਾ ਗਿਆ ਪਰ ਲੱਕੜ ਦੇ ਭੂਰੇ ਨੂੰ ਹਟਾਉਣ ਵਿੱਚ ਲੰਬਾ ਸਮਾਂ ਲੱਗਾ| ਪੁਲੀਸ ਵਲੋਂ ਇਲਾਕੇ ਵੱਲ ਮੋਟਰਸਾਈਕਲ ਆਉਣ-ਜਾਣ ਉਤੇ ਰੋਕ ਲਾ ਦਿੱਤੀ ਗਈ ਹੈ|

Leave a Reply

Your email address will not be published. Required fields are marked *