ਆਸਟ੍ਰੇਲੀਆ ਵਿੱਚ ਵੱਡੀ ਗਿਣਤੀ ਲੋਕ ਆ ਕੇ ਰਹਿਣਾ ਅਤੇ ਕੰਮ ਕਰਨਾ ਪਸੰਦ ਕਰਦੇ ਹਨ : ਰਿਪੋਰਟ

ਸਿਡਨੀ, 23 ਫਰਵਰੀ (ਸ.ਬ.) ਇੱਕ ਨਵੀਂ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ            ਆਸਟ੍ਰੇਲੀਆ ਦੁਨੀਆ ਦਾ ਅਜਿਹਾ ਦੇਸ਼ ਹੈ, ਜਿੱਥੇ ਵਧੇਰੇ ਲੋਕ ਆ ਕੇ ਰਹਿਣਾ ਅਤੇ ਕੰਮ ਕਰਨਾ ਪਸੰਦ ਕਰਦੇ ਹਨ| ‘ਵੈਲਥ ਰਿਸਰਚ ਫਰਮ’ ਦੀ ਰਿਪੋਰਟ ਮੁਤਾਬਕ ਸਾਲ 2016 ਵਿੱਚ 11 ਹਜ਼ਾਰ ਤੋਂ ਵੀ ਵਧੇਰੇ ਕਰੋੜਪਤੀ ਲੋਕ ਆਪਣਾ ਦੇਸ਼ ਛੱਡ ਕੇ ਆਸਟ੍ਰੇਲੀਆ ਦੇ ਵਸਨੀਕ ਬਣੇ ਹਨ| ਉੱਥੇ ਹੀ ਇਸ ਸਾਲ ਦੌਰਾਨ 10 ਹਜ਼ਾਰ ਲੋਕ ਅਮਰੀਕਾ, 8 ਹਜ਼ਾਰ ਲੋਕ ਕੈਨੇਡਾ ਅਤੇ 3 ਹਜ਼ਾਰ ਲੋਕ ਇੰਗਲੈਂਡ ਆ ਕੇ ਵੱਸੇ ਹਨ| ਇਹ ਕਰੋੜਪਤੀ ਮੂਲ ਰੂਪ ਵਿੱਚ ਫਰਾਂਸ, ਤੁਰਕੀ ਅਤੇ ਬ੍ਰਾਜ਼ੀਲ ਦੇ ਰਹਿਣ ਵਾਲੇ ਹਨ| ਰਿਪੋਰਟ ਵਿੱਚ ਹੋਏ ਖੁਲਾਸੇ ਤੋਂ ਬਾਅਦ ਮਨ ਵਿੱਚ ਇਹ ਸਵਾਲ ਜ਼ਰੂਰ ਉਠਦਾ ਹੈ ਕਿ ਆਖ਼ਰ ਦੁਨੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਆਸਟ੍ਰੇਲੀਆ ਵਿੱਚ ਅਜਿਹੀ ਕਿਹੜੀ ਚੀਜ਼ ਹੈ, ਜਿਹੜੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਦੀ ਹੈ|
ਚਮਕੀਲੀ ਰੇਤ, ਦੂਰ-ਦੂਰ ਤੱਕ ਫੈਲੇ ਨੀਲੇ ਸਮੁੰਦਰ, ਨੱਚਦੇ-ਟੱਪਦੇ ਕੰਗਾਰੂ, ਦੁਨੀਆ ਦੇ ਸੱਤ ਅਜੂਬਿਆਂ ਵਿੱਚ ਸ਼ਾਮਲ ਗ੍ਰੇਟ ਬੈਰੀਅਰ ਰੀਫ ਦਾ ਰੰਗ-ਬਿਰੰਗਾ ਰੋਮਾਂਚਕ ਪਾਣੀ ਜਾਂ ਸਿਡਨੀ ਵਿੱਚ ਸਮੁੰਦਰ ਕਿਨਾਰੇ ਬਣਿਆ ਖੂਬਸੂਰਤ ਓਪੇਰਾ ਹਾਊਸ ਆਦਿ ਅਜਿਹੇ ਖੂਬਸੂਰਤ ਥਾਂਵਾਂ ਅਤੇ ਨਜ਼ਾਰੇ ਹਨ, ਜਿਹੜੇ ਲੋਕਾਂ ਨੂੰ ਦੂਰੋਂ-ਦੂਰੋਂ ਲੋਕਾਂ ਨੂੰ ਆਸਟ੍ਰੇਲੀਆ ਖਿੱਚ ਲਿਆਉਂਦੇ ਹਨ| ਇਨ੍ਹਾਂ ਤੋਂ ਇਲਾਵਾ ਆਸਟ੍ਰੇਲੀਆ ਬਾਰੇ  ਹੋਰ ਵੀ ਬਹੁਤ ਸਾਰੇ ਰੌਚਕ ਤੱਥ ਹਨ| ਇਹ ਲੰਡਨ ਤੋਂ ਮਾਸਕੋ ਵਿਚਾਲੇ ਦੂਰੀ ਜਿੰਨਾ ਵੱਡਾ ਹੈ| ਇੱਥੋਂ ਦੇ ਲੋਕ ਹਰ ਸਾਲ ਔਸਤਨ 96 ਲੀਟਰ ਬੀਅਰ ਪੀ ਜਾਂਦੇ ਹਨ| ਇਕੱਲੇ ਆਸਟ੍ਰੇਲੀਆ ਵਲੋਂ ਹਰ ਸਾਲ 1.35 ਖਰਬ ਸ਼ਰਾਬ ਦੀਆਂ ਬੋਤਲਾਂ ਬਣਾਈਆਂ ਜਾਂਦੀਆਂ ਹਨ|          ਆਸਟ੍ਰੇਲੀਆ ਵਿੱਚ ਇੱਕ ਸਾਲ ਦੌਰਾਨ ਪੈਦਾ ਹੋਈ ਉੱਨ ਤੋਂ ਜੇਕਰ ਸਕਾਰਫ ਬੁਣਿਆ ਜਾਵੇ ਤਾਂ ਉਹ ਇੰਨਾ ਵੱਡਾ ਹੋ ਜਾਵੇਗਾ ਕਿ ਪੂਰੇ ਸੰਸਾਰ ਨੂੰ ਇਸ ਵਿੱਚ 100 ਵਾਰ ਲਪੇਟਿਆ ਜਾ ਸਕਦਾ ਹੈ| ਇੰਨਾ ਹੀ ਨਹੀਂ, ਆਸਟ੍ਰੇਲੀਆ ਨੂੰ ‘ਖੇਡਾਂ ਦੀ ਰਾਜਧਾਨੀ’ ਕਿਹਾ ਜਾਂਦਾ ਹੈ| ਇੱਥੋਂ ਦੀ 70 ਫੀਸਦੀ ਜਨਸੰਖਿਆ ਹਰ ਹਫ਼ਤੇ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਲੈਂਦੀ ਹੈ| ਇਨ੍ਹਾਂ ਸਭ ਤੋਂ ਇਲਾਵਾ ਨਿਵੇਸ਼ ਅਤੇ ਵਪਾਰ ਕਰਨ ਲਈ ਆਸਟ੍ਰੇਲੀਆ ਵਿੱਚ ਵੀਜ਼ਾ ਪ੍ਰਕਿਰਿਆ ਕਾਫੀ ਤੇਜ਼ ਹੈ, ਜਿਸ ਕਾਰਨ ਲੋਕ ਇੱਥੇ ਵਪਾਰ ਕਰਨਾ ਕਾਫੀ ਪਸੰਦ ਕਰਦੇ ਹਨ|

Leave a Reply

Your email address will not be published. Required fields are marked *