ਆਸਟ੍ਰੇਲੀਆ ਵਿੱਚ ਸਕੂਲ ਵਿੱਚ ਦਾਖਲ ਹੋਈ ਬੇਕਾਬੂ ਕਾਰ, 2 ਵਿਦਿਆਰਥੀਆਂ ਦੀ ਮੌਤ

ਸਿਡਨੀ, 7 ਨਵੰਬਰ (ਸ.ਬ.) ਆਸਟ੍ਰੇਲੀਆ ਦੇ ਸਿਡਨੀ ਵਿਚ ਇਕ ਕਾਰ ਸਕੂਲ ਦੇ ਕਲਾਸ ਰੂਮ ਵਿਚ ਦਾਖਲ ਹੋ ਗਈ, ਜਿਸ ਕਾਰਨ ਦੋ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਪੁਲੀਸ ਰਿਪੋਰਟ ਮੁਤਾਬਕ ਪੱਛਮੀ ਸਿਡਨੀ ਬੈਂਕਸੀਆ ਰੋਡ ਤੇ ਸਥਿਤ ਇਕ ਪ੍ਰਾਇਮਰੀ ਸਕੂਲ ਵਿੱਚ ਲੱਕੜ ਦੀ ਕੰਧ ਵਾਲੇ ਕਲਾਸ ਰੂਮ ਨੂੰ ਤੋੜਦੀ ਹੋਈ ਇਕ ਕਾਰ ਵਿੱਚ ਦਾਖਲ ਹੋ ਗਈ| ਉਸ ਸਮੇਂ ਜਮਾਤ ਵਿੱਚ 24 ਨਾਬਾਲਗ ਆਪਣੇ ਅਧਿਆਪਕ ਨਾਲ ਸਨ|
ਇਸ ਘਟਨਾ ਵਿੱਚ ਮਾਰੇ ਗਏ ਦੋਹਾਂ ਵਿਦਿਆਰਥੀਆਂ ਦੀ ਉਮਰ 8-8 ਸਾਲ ਹੈ| 3 ਵਿਦਿਆਰਥੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ| ਇਨ੍ਹਾਂ ਵਿੱਚ ਦੋ ਦੀ ਉਮਰ 8 ਸਾਲ ਅਤੇ ਇਕ ਦੀ ਉਮਰ 9 ਸਾਲ ਹੈ| ਤਿੰਨਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ|
ਸਥਾਨਕ ਟੀ. ਵੀ. ਚੈਨਲਾਂ ਵਲੋਂ ਪ੍ਰਸਾਰਤ ਫੁਟੇਜ ਵਿਚ ਟੁੱਟੀ ਕੰਧ ਨਾਲ ਕਲਾਸ ਰੂਮ ਦੇ ਅੰਦਰ ਖੜ੍ਹੀ ਕਾਰ ਨਜ਼ਰ ਆ ਰਹੀ ਹੈ| ਬੱਚਿਆਂ ਦੇ ਚਿੱਤਰਕਾਰੀ ਅਤੇ ਤਸਵੀਰਾਂ ਨਾਲ ਕਲਾਸ ਰੂਮ ਪੂਰੀ ਤਰ੍ਹਾਂ ਸੁੰਨ ਪਿਆ ਹੋਇਆ ਹੈ| ਪੁਲੀਸ ਮੁਤਾਬਕ ਕਾਰ ਨੂੰ 52 ਸਾਲਾ ਇਕ ਮਹਿਲਾ ਡਰਾਈਵਰ ਹੈ, ਜਿਸ ਨੂੰ ਕੋਈ ਸੱਟ ਨਹੀਂ ਲੱਗੀ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *