ਆਸਟ੍ਰੇਲੀਆ ਵਿੱਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਜ਼ੀਰਾ/ਆਸਟਰੇਲੀਆ, 8 ਜੁਲਾਈ (ਸ.ਬ.) ਜ਼ੀਰਾ ਨੇੜਲੇ ਪਿੰਡ ਤਲਵੰਡੀ ਜੱਲੇ ਖਾਂ ਦੇ ਪਿੰਡ ਦੇ ਜੰਮਪਲ 25 ਸਾਲਾ ਸ਼ਰਨਪ੍ਰੀਤ ਸਿੰਘ ਦੀ ਆਸਟ੍ਰੇਲੀਆ ਵਿੱਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ| ਸੂਤਰਾਂ ਮੁਤਾਬਕ ਇੱਥੇ ਵੈਨ ਤੇ ਟਰਾਲੇ ਦੇ ਟਕਰਾ ਜਾਣ ਕਾਰਨ ਸ਼ਰਨਜੀਤ ਦੀ ਮੌਤ ਹੋਈ ਹੈ|
ਜਾਣਕਾਰੀ ਮੁਤਾਬਕ ਸ਼ਰਨਪ੍ਰੀਤ ਸਿੰਘ (25) ਪੁੱਤਰ ਪਰਮਿੰਦਰਪਾਲ ਸਿੰਘ ਨੰਬਰਦਾਰ ਤਲਵੰਡੀ ਜੱਲੇ ਖ਼ਾਂ ਬੀਤੇ ਲਗਭਗ 4 ਸਾਲਾਂ ਤੋਂ ਆਸਟ੍ਰੇਲੀਆ ਗਿਆ ਹੋਇਆ ਸੀ ਤੇ 5 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ| ਮੁਹਾਲੀ ਦੀ ਮਨਪ੍ਰੀਤ ਕੌਰ ਨਾਲ 8 ਫਰਵਰੀ 2017 ਨੂੰ ਉਹ ਵਿਆਹ ਦੇ ਬੰਧਨ ਵਿੱਚ ਬੱਝਾ ਸੀ| ਘਟਨਾ ਦੀ ਖਬਰ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ| ਮ੍ਰਿਤਕ ਦੀ ਮਾਤਾ ਜਸਵਿੰਦਰ ਕੌਰ, ਰਾਜ ਕੁਮਾਰ (ਜੀਜਾ), ਦੋਸਤ ਕੁਲਬੀਰ ਟਿੰਮੀ ਆੜਤੀਆ, ਸੁਖਚੈਨ ਸਿੰਘ ਬਰਾੜ ਫੇਰੋਕੇ, ਸਰਪੰਚ ਗੁਰਿੰਦਰਪਾਲ ਸਿੰਘ, ਜਸਵਿੰਦਰ ਪਾਲ ਸਿੰਘ (ਸਾਬਕਾ ਸਰਪੰਚ), ਸੰਦੀਪ ਸਿੰਘ, ਬਰਇੰਦਰਪਾਲ ਸਿੰਘ, ਅਮਨਦੀਪ ਸਿੰਘ, ਸ਼ਿੰਗਾਰਾ ਸਿੰਘ ਆਦਿ ਨੇ ਉਸ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਹੈ|
ਮ੍ਰਿਤਕ ਦੇ ਉਕਤ ਰਿਸ਼ਤੇਦਾਰ ਅਤੇ ਦੋਸਤਾਂ ਨੇ ਦੱਸਿਆ ਕਿ ਸ਼ਰਨਪ੍ਰੀਤ ਦੀ ਲਾਸ਼ ਲਿਆਉਣ ਲਈ ਯਤਨ ਜਾਰੀ ਹਨ| ਇਲਾਕੇ ਦੀਆਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ|

Leave a Reply

Your email address will not be published. Required fields are marked *