ਆਸਟ੍ਰੇਲੀਆ ਵਿੱਚ ਹਾਈਵੇ ਤੇ ਪਲਟੀ ਤੇਜ ਰਫਤਾਰ ਬਸ

ਮੈਲਬੌਰਨ, 17 ਜਨਵਰੀ (ਸ.ਬ.) ਆਸਟ੍ਰੇਲੀਆ ਵਿਚ ਅੱਜ ਚਾਂਡਲਰ ਹਾਈਵੇਅ ਨੇੜੇ ਪੂਰਬੀ-ਉੱਤਰੀ ਫ੍ਰੀਵੇਅ ਨੂੰ ਵੰਡਣ ਵਾਲੀ ਮੱਧ ਪੱਟੀ ਤੇ ਇਕ ਬੱਸ ਦਾ ਸੰਤੁਲਨ ਵਿਗੜ ਗਿਆ| ਸੰਤੁਲਨ ਵਿਗੜਨ ਕਾਰਨ ਡਰਾਈਵਰ ਦਾ ਬੱਸ ਤੇ ਕੰਟਰੋਲ ਨਾ ਰਿਹਾ ਅਤੇ ਇਹ ਪਲਟ ਗਈ| ਬੱਸ ਦੇ ਪਲਟਣ ਕਾਰਨ ਡਰਾਈਵਰ ਜ਼ਖਮੀ ਹੋ ਗਿਆ| ਇਸ ਹਾਦਸੇ ਦੀ ਸੂਚਨਾ ਐਮਰਜੈਂਸੀ ਸੇਵਾਵਾਂ ਨੂੰ ਦਿੱਤੀ ਗਈ|
ਹਾਦਸੇ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ਤੇ ਪਹੁੰਚ ਗਈਆਂ| ਐਂਬੂਲੈਂਸ ਵਿਕਟੋਰੀਆ ਦੇ ਇਕ ਬੁਲਾਰੇ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਇਲਾਜ ਲਈ ਉਸ ਨੂੰ ਮੈਲਬੌਰਨ ਹਸਪਤਾਲ ਲਿਜਾਇਆ ਗਿਆ| ਇਸ ਹਾਦਸੇ ਵਿਚ ਕੋਈ ਹੋਰ ਜ਼ਖਮੀ ਨਹੀਂ ਹੋਇਆ| ਹਾਦਸੇ ਕਾਰਨ ਹਾਈਵੇਅ ਤੇ ਆਵਾਜਾਈ ਕਾਫੀ ਸਮੇਂ ਤੱਕ ਠੱਪ ਰਹੀ|

Leave a Reply

Your email address will not be published. Required fields are marked *