ਆਸਟ੍ਰੇਲੀਆ ਵਿੱਚ 7 ਸਾਲਾ ਲੜਕਾ ਤੀਜੀ ਮੰਜ਼ਿਲ ਤੋਂ ਡਿੱਗਿਆ, ਹਾਲਤ ਗੰਭੀਰ

ਸਿਡਨੀ, 13 ਫਰਵਰੀ (ਸ.ਬ.) ਸਿਡਨੀ ਦੇ ਦੱਖਣ-ਪੱਛਮ ਵਿਚ ਬੈਂਕਸਟਾਊਨ ਵਿਚ ਕੱਲ ਸ਼ਾਮ ਇਕ 7 ਸਾਲਾ ਲੜਕਾ ਖਿੜਕੀ ਤੋਂ ਡਿੱਗ ਪਿਆ| ਡਿੱਗਣ ਕਾਰਨ ਲੜਕੇ ਨੂੰ ਗੰਭੀਰ ਸੱਟਾਂ ਲਗੀਆਂ ਹਨ ਅਤੇ ਹਸਪਤਾਲ ਵਿਚ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ| ਕੱਲ ਸ਼ਾਮ 7:20 ਵਜੇ ਲੜਕਾ ਚੈਪਲ ਰੋਡ ਤੇ ਤੀਜੀ ਮੰਜ਼ਿਲ ਸਥਿਤ ਆਪਣੇ ਬੈੱਡਰੂਮ ਦੀ ਖਿੜਕੀ ਤੋਂ ਥੱਲੇ ਡਿੱਗ ਪਿਆ| ਪਰਿਵਾਰ ਦੇ ਬਾਕੀ ਮੈਂਬਰ ਜਲਦੀ ਨਾਲ ਲੜਕੇ ਨੂੰ ਬੈਂਕਸਟਾਊਨ ਹਸਪਤਾਲ ਲੈ ਗਏ|
ਲੜਕੇ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਸਨ| ਇਸ ਲਈ ਉਨ੍ਹਾਂ ਨੂੰ ਸਿਡਨੀ ਸਥਿਤ ਬੱਚਿਆਂ ਦੇ ਹਸਪਤਾਲ, ਰੈਂਡਵਿਕ ਭੇਜ ਦਿੱਤਾ ਗਿਆ| ਪੁਲਿਸ ਇਸ ਹਾਦਸੇ ਦਾ ਕਾਰਨਾਂ ਦੀ ਜਾਂਚ ਵਿਚ ਜੁੱਟ ਗਈ ਹੈ| ਪੁਲਿਸ ਦੇ ਸ਼ੁਰੂਆਤੀ ਅਨੁਮਾਨ ਮੁਤਾਬਕ ਲੜਕਾ ਡਿੱਗਣ ਤੋਂ ਪਹਿਲਾਂ ਆਪਣੇ ਬੈੱਡਰੂਮ ਵਿਚ ਖੇਡ ਰਿਹਾ ਸੀ|

Leave a Reply

Your email address will not be published. Required fields are marked *