ਆਸਟ੍ਰੇਲੀਆ ਵੱਲੋਂ 3 ਦੇਸ਼ਾਂ ਲਈ ਹਵਾਈ ਸੇਵਾਵਾਂ ਸ਼ੁਰੂ ਕਰਨ ਸਬੰਧੀ ਵਿਚਾਰ ਵਟਾਂਦਰਾ


ਕੈਨਬਰਾ, 15 ਅਕਤੂਬਰ (ਸ.ਬ.) ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਾਪਾਨ, ਸਿੰਗਾਪੁਰ ਅਤੇ ਦੱਖਣੀ ਕੋਰੀਆ ਦੇ ਲਈ ਹਵਾਈ ਸੇਵਾਵਾਂ ਦੁਬਾਰਾ ਖੋਲ੍ਹਣ ਨੂੰ ਪਹਿਲ ਦੇ ਰਹੀ ਹੈ| ਉਹਨਾਂ ਕਿਹਾ ਕਿ ਉਨ੍ਹਾਂ ਨੇ ਤਿੰਨਾਂ ਦੇਸ਼ਾਂ ਦੇ ਨੇਤਾਵਾਂ ਨਾਲ ਹਵਾਈ ਮਾਰਗਾਂ ਨੂੰ ਮੁੜ ਖੋਲ੍ਹਣ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ|
ਉਹਨਾਂ ਜਾਪਾਨ ਅਤੇ ਦੱਖਣੀ ਕੋਰੀਆ ਦਾ ਮਹਾਮਾਰੀ ਨਾਲ ਨਜਿੱਠਣ ਲਈ ਚੰਗਾ ਪ੍ਰਦਰਸ਼ਨ ਕਰਨ ਵਾਲੇ ”ਦੋ ਖਾਸ ਦੇਸ਼ਾਂ ਦੇ ਰੂਪ ਵਿਚ ਵਰਨਣ ਕੀਤਾ| ਉਹਨਾਂ ਕਿਹਾ ਕਿ ਅਜਿਹੇ ਕਈ ਦੇਸ਼ ਹਨ ਜਿਹਨਾਂ ਨੂੰ ਅਸੀਂ ਵੇਖ ਰਹੇ ਹਾਂ| ਉਹਨਾਂ ਲਈ ਸਰਹੱਦਾਂ ਖੋਲ੍ਹਣ ਬਾਰੇ ਅਸੀਂ ਜਲਦਬਾਜ਼ੀ ਨਹੀਂ             ਕਰਾਂਗੇ| ਉਨ੍ਹਾਂ ਕਿਹਾ ਕਿ ਇਹ ਤਿੰਨ  ਏਸ਼ੀਆਈ ਦੇਸ਼ ਉਨ੍ਹਾਂ ਦੀ ਮੌਜੂਦਾ ਤਰਜੀਹ ਹਨ| ਉਹ ਇਸ ਬਾਰੇ ਵਿਚਾਰ ਕਰਣਗੇ ਕਿ ਇਸ ਯੋਜਨਾ ਨੂੰ ਕਿਵੇਂ ਅੱਗੇ ਵਧਾਉਣ|
ਜਿਕਰਯੋਗ ਹੈ ਕਿ ਆਸਟ੍ਰੇਲੀਆ ਸ਼ੁੱਕਰਵਾਰ ਤੋਂ ਗੁਆਂਢੀ ਦੇਸ਼ ਨਿਊਜ਼ੀਲੈਂਡ ਦੇ ਯਾਤਰੀਆਂ ਨੂੰ ਹੋਟਲ ਇਕਾਂਤਵਾਸ ਤੋਂ ਬਿਨਾਂ ਆਉਣ ਦੀ ਇਜਾਜ਼ਤ ਦੇਵੇਗਾ| ਨਿਊਜ਼ੀਲੈਂਡ ਨੇ ਕੋਵਿਡ-19 ਦੇ ਕਮਿਊਨਿਟੀ ਟ੍ਰਾਂਸਮਿਸ਼ਨ ਨੂੰ ਖਤਮ ਕਰ ਦਿੱਤਾ ਹੈ| ਪਰ ਨਿਊਜ਼ੀਲੈਂਡ ਆਉਣ ਵਾਲੇ ਦੋ ਹਫਤਿਆਂ ਲਈ ਆਪਣੇ ਇੱਥੇ ਪਹੁੰਚਣ ਵਾਲੇ ਆਸਟ੍ਰੇਲੀਆਈ ਯਾਤਰੀਆਂ ਨੂੰ ਇਕਾਂਤਵਾਸ ਵਿਚ ਰਹਿਣ ਤੇ ਜ਼ੋਰ ਦੇਵੇਗਾ| ਆਸਟ੍ਰੇਲੀਆ ਵਿਚ ਕਮਿਊਨਿਟੀ ਪ੍ਰਕੋਪ ਦੇ ਸਿਰਫ 12  ਨਵੇਂ ਕੇਸ ਸਾਹਮਣੇ ਆਏ|                       ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚ ਛੇ-ਛੇ ਮਾਮਲਿਆਂ ਦੀ ਰਿਪੋਰਟ ਕੀਤੀ ਗਈ|

Leave a Reply

Your email address will not be published. Required fields are marked *