ਆਸਟ੍ਰੇਲੀਆ : ਸਿਡਨੀ ਵਿੱਚ ਆਇਆ ਬਰਫੀਲਾ ਤੂਫਾਨ, ਉਡਾਣਾਂ ਹੋਈਆਂ ਰੱਦ

ਸਿਡਨੀ, 8 ਸਤੰਬਰ (ਸ.ਬ.) ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿੱਚ ਗੜੇਮਾਰੀ ਹੋਈ ਅਤੇ ਬਰਫੀਲਾ ਤੂਫਾਨ ਆਇਆ| ਸ਼ਹਿਰ ਸਿਡਨੀ ਦੀਆਂ ਗਲੀਆਂ ਅਤੇ ਇਮਾਰਤਾਂ ਬਰਫ ਦੀ ਮੋਟੀ ਪਰਤ ਨਾਲ ਢੱਕੀਆਂ ਗਈਆਂ| ਮੌਸਮ ਵਿਭਾਗ ਵਲੋਂ ਪਹਿਲਾਂ ਹੀ ਭਾਰੀ ਤੂਫਾਨ ਅਤੇ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ|
ਵਿਭਾਗ ਮੁਤਾਬਕ ਨੌਰਥ ਰੀਵਰ, ਮਿਡ ਨੌਰਥ ਕੋਸਟ ਅਤੇ ਉੱਤਰੀ ਟੇਬਲਲੈਂਡਜ਼ ਦੇ ਕਈ ਜ਼ਿਲਿਆਂ ਵਿੱਚ ਭਾਰੀ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ| ਜਿਵੇਂ-ਜਿਵੇਂ ਬਰਫੀਲਾ ਤੂਫਾਨ ਅੱਗੇ ਵਧਦਾ ਗਿਆ, ਸੜਕਾਂ ਅਤੇ ਇਮਾਰਤਾਂ ਬਰਫ ਅਤੇ ਗੜਿਆਂ ਨਾਲ ਢੱਕੀਆਂ ਗਈਆਂ| ਸ਼ਹਿਰ ਵਾਸੀਆਂ ਨੇ ਬਰਫ ਨਾਲ ਢੱਕੀਆਂ ਗਲੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ|
ਇਸ ਦੌਰਾਨ ਭਾਰੀ ਮੀਂਹ ਪੈਣ ਕਾਰਨ ਸ਼ਹਿਰ ਦੇ ਵਾਸੀਆਂ, ਡਰਾਈਵਿੰਗ ਕਰਨ ਵਾਲੇ ਲੋਕਾਂ ਅਤੇ ਯਾਤਰੀਆਂ ਨੂੰ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪਿਆ| ਤਕਰੀਬਨ ਇਕ ਘੰਟੇ ਪਏ ਮੀਂਹ ਕਾਰਨ ਬੈਕਸਟਾਊਨ ਵਿੱਚ 58 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ| ਇਸ ਭਾਰੀ ਮੀਂਹ ਕਾਰਨ ਟਰੇਨ ਅਤੇ ਹਵਾਈ ਯਾਤਰੀਆਂ ਨੂੰ ਸਮੱਸਿਆਵਾਂ ਆਈਆਂ| ਭਾਰੀ ਮੀਂਹ ਦੇ ਨਾਲ-ਨਾਲ ਆਸਮਾਨ ਵਿੱਚ ਬਿਜਲੀ ਵੀ ਚਮਕੀ| ਮੌਸਮ ਵਿੱਚ ਆਈ ਵੱਡੀ ਤਬਦੀਲੀ ਕਾਰਨ ਹਵਾਈ ਅੱਡੇ ਤੇ ਫਲਾਈਟਾਂ ਨੇ ਦੇਰੀ ਨਾਲ ਉਡਾਣ ਭਰੀ ਅਤੇ ਯਾਤਰੀਆਂ ਨੂੰ ਰਿਪੋਰਟਿੰਗ ਕੀਤੀ ਗਈ ਕਿ ਉਹ ਤਕਰੀਬਨ ਇਕ ਘੰਟਾ ਉਡੀਕ ਕਰਨ| ਏਅਰਲਾਈਨਜ਼ ਦੀਆਂ ਸਾਰੀਆਂ 50 ਉਡਾਣਾਂ ਨੂੰ ਸ਼ਾਮ ਤਕਰੀਬਨ 5.00 ਵਜੇ ਰੱਦ ਕਰ ਦਿੱਤਾ ਗਿਆ|

Leave a Reply

Your email address will not be published. Required fields are marked *