ਆਸਟ੍ਰੇਲੀਆ : ਜ਼ੋਰਦਾਰ ਧਮਾਕੇ ਨਾਲ ਕਾਰ ਵਿੱਚ ਲੱਗੀ ਅੱਗ

ਸਿਡਨੀ, 9 ਨਵੰਬਰ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਇਕ ਘਟਨਾ ਵਾਪਰੀ| ਇੱਥੇ ਬੋਰਕੇ ਸਟ੍ਰੀਟ ਵਿਚ ਖੜ੍ਹੀ ਇਕ ਕਾਰ ਵਿਚ ਅਚਾਨਕ ਅੱਗ ਲੱਗ ਗਈ| ਹਾਦਸੇ ਦੇ ਬਾਅਦ ਉੱਥੇ ਮੌਜੂਦ ਵਿਅਕਤੀਆਂ ਵਿਚ ਹਫੜਾ-ਦਫੜੀ ਮਚ ਗਈ| ਇਸ ਹਾਦਸੇ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ| ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ|
ਵਿਕਟੋਰੀਅਨ ਪੁਲੀਸ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਬੋਰਕੇ ਸਟ੍ਰੀਟ ਤੇ ਵਾਪਰੀ ਇਸ ਘਟਨਾ ਦੀ ਜਾਣਕਾਰੀ ਹੈ| ਮੌਕੇ ਤੇ ਪਹੁੰਚੀ ਪੁਲੀਸ ਨੇ ਆਮ ਜਨਤਾ ਨੂੰ ਇਸ ਖੇਤਰ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ| ਮੈਟਰੋਪਾਲਟੀਨ ਫਾਇਰ ਬ੍ਰਿਗੇਡ ਨੇ ਕਿਹਾ ਕਿ ਅੱਗ ਤੇ 10 ਮਿੰਟ ਦੇ ਅੰਦਰ ਹੀ ਕਾਬੂ ਕਰ ਲਿਆ ਗਿਆ| ਇਕ ਗਵਾਹ ਸ਼ੈਲੀ ਰੀਡ ਨੇ ਦੱਸਿਆ ਕਿ ਕਾਰ ਵਿਚੋਂ ਇਕ ਵੱਡੀ ਰੋਸ਼ਨੀ ਨਿਕਲੀ ਅਤੇ ਧਮਾਕਾ ਹੋਇਆ, ਜਿਸ ਮਗਰੋਂ ਧੂੰਆਂ ਹੋ ਗਿਆ| ਇਸ ਖੇਤਰ ਵੱਲ ਟਰਾਮਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਹੈ| ਪੁਲੀਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ| ਇਸ ਹਾਦਸੇ ਵਿਚ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ|

Leave a Reply

Your email address will not be published. Required fields are marked *