ਆਸਮਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਭ ਆਸਰਾ ਵਿਖੇ ਲੋੜਵੰਦਾਂ ਨੂੰ ਸਮਾਨ ਵੰਡਿਆ

ਐਸ ਏ ਐਸ ਨਗਰ, 7 ਜਨਵਰੀ (ਸ.ਬ.) ਆਸ਼ਮਾ ਇੰਟਰਨੈਸ਼ਨਲ ਸਕੂਲ, ਸੈਕਟਰ 70 ਵੱਲੋਂ ਆਪਣੇ ਵਿਦਿਆਰਥੀਆਂ ਨੂੰ ਮਿਆਰੀ  ਸਿੱਖਿਆ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਸਮਾਜਿਕ ਜ਼ਿੰਮੇਵਾਰੀ ਸਮਝਾਉਣ ਦਾ ਮੰਤਵ ਨਾਲ ਲਈ ਉਨ੍ਹਾਂ ਨੂੰ ਪ੍ਰਭ ਆਸਰਾ ਆਸ਼ਰਮ ਦਾ ਦੌਰਾ ਕਰਵਾਇਆ  ਗਿਆ|
ਇਸ ਮੌਕੇ  ਵਿਦਿਆਰਥੀਆਂ ਨੇ  ਪ੍ਰਭ ਆਸਰਾ ਦੇ ਬਜ਼ੁਰਗਾਂ ਅਤੇ ਮੰਦ ਬੁੱਧੀ ਲੋਕਾਂ ਲਈ ਕਪੜੇ,ਫਲ,ਕਿਤਾਬਾਂ ਅਤੇ ਹੋਰ ਖਾਣ ਪੀਣ ਦਾ ਸਮਾਨ ਵੰਡਿਆ| ਇਸ ਦੇ ਨਾਲ ਹੀ ਸਭ ਵਿਦਿਆਰਥੀਆਂ ਨੇ ਕੁੱਝ ਸਮਾਂ ਬਜ਼ੁਰਗਾਂ ਅਤੇ ਮੰਦ ਬੁੱਧੀ ਲੋਕਾਂ ਨਾਲ ਗੁਜ਼ਾਰ ਕੇ ਉਨ੍ਹਾਂ  ਨਾਲ ਦੁੱਖ ਸੁੱਖ ਸਾਂਝਾ ਕੀਤਾ|
ਇਸ ਤੋਂ ਪਹਿਲਾਂ ਸਕੂਲ ਵਿਚ  ਕਰਵਾਏ ਗਏ ਸੈਮੀਨਾਰ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਮੁੱਦਿਆਂ ਤੇ ਲੈਕਚਰ ਅਤੇ ਬਹਿਸ ਵਿੱਚ ਹਿੱਸਾ ਲਿਆ|
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਅਤੇ ਬਦਲਾਓ ਵਿਚ ਨੌਜਵਾਨ ਪੀੜੀ ਦਾ ਬਹੁਤ ਵੱਡਾ ਰੋਲ ਹੁੰਦਾ ਹੈ| ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਇਕ ਜ਼ਿੰਮੇਵਾਰ ਅਤੇ ਬਿਹਤਰੀਨ ਨਾਗਰਿਕ ਬਣਨਾ ਵੀ ਜ਼ਰੂਰੀ ਹੈ|

Leave a Reply

Your email address will not be published. Required fields are marked *