ਆਸ਼ਾ ਵਰਕਰਾਂ ਅਤੇ ਫੈਸਿਲੀਟੈਟਰ ਦੀ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ

ਸੰਗਰੂਰ, 21 ਅਗਸਤ (ਮਨੋਜ ਸ਼ਰਮਾ) ਆਸ਼ਾ ਵਰਕਰਾਂ ਅਤੇ ਫੈਸਿਲੀਟੈਟਰ ਵਲੋਂ ਇੱਥੇ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ ਤੀਜੇ ਦਿਨ ਵਿੱਚ ਦਾਖਿਲ ਹੋ ਗਈ| ਇਸ ਮੌਕੇ ਮਨਜੀਤ ਕੌਰ ਖਾਲਸਾ, ਜਿਲ੍ਹਾ ਪ੍ਰਧਾਨ ਸੰਗਰੂਰ, ਚਰਨਜੀਤ ਕੌਰ ਦੁੱਗਾ ਲੌਂਗੋਵਾਲ ਬਲਾਕ ਪ੍ਰਧਾਨ, ਇੰਦਰਜੀਤ ਕੌਰ ਬਲਾਕ ਸੁਨਾਮ, ਅਮਰੀਕ ਕੌਰ ਸੁਨਾਮ ਭੁੱਖ ਹੜਤਾਲ ਤੇ ਬੈਠੀਆਂ| 
ਇਸ ਮੌਕੇ ਜਿਲ੍ਹਾ ਪ੍ਰਧਾਨ ਮਨਜੀਤ ਕੌਰ ਖਾਲਸਾ ਨੇ ਦੱਸਿਆ ਕਿ 17.8.2020 ਨੂੰ ਨੈਸ਼ਨਲ ਹੈਲਥ ਮਿਸ਼ਨ ਵਲੋਂ ਕੋਵਿਡ-19 ਦੇ ਭੱਤੇ ਦਾ ਲੈਟਰ ਜਾਰੀ ਹੋਇਆ ਜਿਸ ਵਿੱਚ ਆਸ਼ਾ ਨੂੰ 1000 ਅਤੇ ਫੈਸਿਲੀਟੇਟਰ ਨੂੰ 500 ਪ੍ਰਤੀ ਮਹੀਨਾ ਦੇਣ ਦੀ ਗੱਲ ਕੀਤੀ ਗਈ ਹੈ| 
ਉਹਨਾਂ ਕਿਹਾ ਕਿ ਆਸ਼ਾ ਵਰਕਰ ਅਤੇ ਫੈਲੀਟੈਟਰ ਯੂਨੀਅਨ ਵਲੋਂ ਸਰਕਾਰ ਨੂੰ 17 ਅਗਸਤ ਤੋਂ 17 ਸੰਤਬਰ ਤੱਕ ਲੜੀਵਾਰ ਭੁੱਖ ਹੜਤਾਲ ਕਰਨ ਦੇ ਅਲਟੀਮੇਟਮ ਕਾਰਨ ਅੰਸ਼ਕ ਜਿੱਤ ਹੋਈ ਹੈ ਪਰੰਤੂ ਬਾਕੀ ਮੰਗਾਂ ਲਈ ਸੰਘਰਸ਼ ਜਾਰੀ ਰਹੇਗਾ|
ਉਹਨਾਂ ਕਿਹਾ ਕਿ ਆਸ਼ਾ ਵਰਕਰਾਂ ਕੋਰੋਨਾ ਦੇ ਸ਼ੱਕੀ ਮਰੀਜਾਂ ਨੂੰ ਲੱਭ ਕੇ ਟੈਸਟ ਲਈ ਭੇਜਦੀਆਂ ਹਨ ਪਰੰਤੂ ਸਰਕਾਰ ਵਲੋਂ ਆਸ਼ਾ ਵਰਕਰ ਨੂੰ ਕਿਸੇ ਵੀ ਤਰੀਕੇ ਦੀ ਸਹੂਲਤ ਨਹੀਂ ਦਿੱਤੀ ਗਈ| ਇਸ ਦੌਰਾਨ ਬਠਿੰਡਾ ਜਿਲ੍ਹੇ ਦੇ ਬਲਾਕ ਗੱਨਿਆਣਾ ਤੋਂ ਤਿੰਨ ਆਸ਼ਾ ਵਰਕਰ, ਸੰਗਰੂਰ ਦੇ ਬਲਾਕ ਮੁੱਣਕ ਦੀ ਆਸ਼ਾ ਅਤੇ ਮੁਹਾਲੀ ਦੇ ਡੇਰਾਬਸੀ ਤੋਂ ਆਸ਼ਾ ਵਰਕਰ ਦੀ ਕੋਰੋਨਾ ਰਿਪੋਰਟ ਪਾਜੀਟਿਵ  ਹੋ ਗਈਆਂ| ਉਹਨਾਂ ਕਿਹਾ ਕਿ ਬਠਿੰਡੇ ਦੀਆਂ ਆਸ਼ਾ ਵਰਕਰਾਂ ਨੂੰ ਇੱਕ ਸਕੂਲ ਦੀ ਬਿਲਡਿੰਗ ਵਿੱਚ ਏਕਾਂਤਵਾਸ ਕੀਤਾ ਗਿਆ ਜਿੱਥੇ ਨਾ ਪੱਖੇ, ਨਾ ਹੀ ਪੀਣ ਦੇ ਪਾਣੀ ਦਾ ਪ੍ਰਬੰਧ ਹੈ| ਉਹ ਬੀ. ਪੀ. ਅਤੇ ਸੂਗਰ ਦੇ ਮਰੀਜ ਹੋਣ ਕਰਕੇ ਘਬਰਹਾਟ ਵਿੱਚ ਹਨ| 
ਆਸ਼ਾ ਵਰਕਰਾਂ ਦੀ ਮੰਗ ਹੈ ਕਿ ਉਹਨਾਂ ਨੂੰ ਹਰਿਆਣਾ ਦੀ ਤਰਜ ਤੇ ਮਿੰਥੀ ਤਨਖਾਹ ਦਿੱਤੀ ਜਾਵੇ ਅਤੇ ਆਸ਼ਾ ਵਰਕਰ ਅਤੇ ਫੈਸਿਲਿਟੇਟਰ ਦਾ ਕੋਰੋਨਾ ਭੱਤਾ ਬਹਾਲ ਕੀਤਾ ਜਾਵੇ|

Leave a Reply

Your email address will not be published. Required fields are marked *