ਆਸਾਨ ਜਿੱਤ ਨਾਲ ਜੋਕੋਵਿਚ ਪਹੁੰਚੇ ਅਗਲੇ ਦੌਰ ਵਿੱਚ

ਦੋਹਾ, 2 ਜਨਵਰੀ (ਸ.ਬ.) ਨੋਵਾਕ ਜੋਕੋਵਿਚ ਨੇ ਕਤਰ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਦਾਮਿਰ ਜੁਮਹੁਰ ਨੂੰ ਸਿਰਫ 55 ਮਿੰਟਾਂ ਵਿਚ ਹਰਾ ਕੇ 2019 ਦੀ ਪਹਿਲੀ ਜਿੱਤ ਦਰਜ ਕੀਤੀ| ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਦੁਨੀਆ ਦੇ 47ਵੇਂ ਨੰਬਰ ਦੇ ਖਿਡਾਰੀ ਬੋਸਨਿਆ ਦੇ ਜੁਮਹੁਰ ਨੂੰ ਸਿੱਧੇ ਸੈਟਾਂ ਵਿਚ 6-1, 6-2 ਨਾਲ ਹਰਾਇਆ| ਦੂਜਾ ਦਰਜਾ ਪ੍ਰਾਪਤ ਆਸਟਰੇਲੀਆ ਦੇ ਡੋਮਿਨਿਕ ਥਿਏਮ ਨੂੰ ਹਾਲਾਂਕਿ ਦੁਨੀਆ 55ਵੇਂ ਨੰਬਰ ਦੇ ਖਿਡਾਰੀ ਫ੍ਰਾਂਸ ਦੇ ਪਿਯਰੇ ਹਿਊਜ ਹਬਰਟ ਹੱਥੋਂ 3-6, 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ| ਇਕ ਹੋਰ ਮੈਚ ਵਿਚ ਤਜ਼ਰਬੇਕਾਰ ਸਟੇਨ ਵਾਵਰਿੰਕਾ ਨੇ ਰੂਸ ਦੇ ਉੱਭਰਦੇ ਖਿਡਾਰੀ ਤੀਜਾ ਦਰਜਾ ਪ੍ਰਾਪਤ ਕਾਰੇਨ ਖਾਚਾਨੋਵ ਨੂੰ 7-6, 6-4 ਨਾਲ ਹਰਾਇਆ|

Leave a Reply

Your email address will not be published. Required fields are marked *