ਆਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਦਿਖਿਆ ‘ਗੋਲਡਨ ਟਾਈਗਰ’

ਨਵੀਂ ਦਿੱਲੀ, 13 ਜੁਲਾਈ (ਸ.ਬ.) ਆਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਦੇਸ਼ ਦਾ ਪਹਿਲਾ ਅਤੇ ਇਕਲੌਤਾ ਗੋਲਡਨ ਟਾਈਗਰ ਦੇਖਿਆ ਗਿਆ ਹੈ| ਸੋਸ਼ਲ ਮੀਡੀਆ ਤੇ ਇਸ ਦੀ ਫੋਟੋ ਵੀ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ| ਇਸ ਗੋਲਡਨ ਟਾਈਗਰ ਦੀ ਫੋਟੋ ਇਕ ਫੋਟੋਗ੍ਰਾਫਰ ਨੇ ਵਾਈਲਡਲਾਈਫ ਫੋਟੋਗ੍ਰਾਫੀ ਦੌਰਾਨ ਲਈ| ਲੋਕ ਇਸ ਨੂੰ ਟੈਬੀ ਅਤੇ ਸਟ੍ਰਾਬੇਰੀ ਟਾਈਗਰ ਦੇ ਨਾਂ ਨਾਲ ਬੁਲਾ ਰਹੇ ਹਨ| ਇਸ ਟਾਈਗਰ ਦਾ ਰੰਗ ਸੋਨੇ ਵਰਗਾ ਹੈ ਅਤੇ ਇਸ ਦੇ ਸਰੀਰ ਤੇ ਲਾਲ ਅਤੇ ਭੂਰੇ ਰੰਗ ਦੀਆਂ ਪੱਟੀਆਂ ਹਨ| ਆਪਣੇ ਵੱਖਰੇ ਰੰਗ ਕਾਰਨ ਹੀ ਇਹ ਕਾਫ਼ੀ ਚਰਚਾ ਵਿੱਚ ਹੈ|
ਆਈ ਐਫ ਸੀ ਅਫਸਰ ਪਰਵੀਨ ਕਾਸਵਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਦੁਰਲੱਭ ਟਾਈਗਰ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ| ਇਸ ਫੋਟੋ ਨਾਲ ਉਨ੍ਹਾਂ ਨੇ ਫੋਟੋਗ੍ਰਾਫਰ ਮਯੂਰਸ਼ ਹੇਂਦਰੇ ਨੂੰ ਵਧਾਈ ਦਿੱਤੀ, ਕਿਉਂਕਿ ਉਸਨੇ ਹੀ ਇਸ ਟਾਈਗਰ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ| ਪਰਵੀਨ ਕਾਸਵਾਂ ਨੇ ਟਵੀਟ ਕੀਤਾ ਕਿ ਹੋ ਸਕਦਾ ਹੈ ਕਿ ਜੀਂਦ ਵਿੱਚ ਆਈ ਤਬਦੀਲੀ ਕਾਰਨ ਇਸ ਦਾ ਰੰਗ ਅਜਿਹਾ ਹੋਵੇ ਪਰ ਇਹ ਬਿਹਤਰੀਨ ਅਤੇ ਦੁਰਲੱਭ ਵੀ ਹੈ|

Leave a Reply

Your email address will not be published. Required fields are marked *