ਆਸਿਫਾ ਦੀ ਆਤਮਿਕ ਸ਼ਾਂਤੀ ਲਈ ਕੱਢਿਆ ਕੈਂਡਲ ਮਾਰਚ

ਜੀਰਕਪੁਰ, 17 ਅਪ੍ਰੈਲ (ਦੀਪਕ ਸ਼ਰਮਾ) ਯੁਵਕ ਸੇਵਾਵਾਂ ਕਲੱਬ ਲੋਹਗੜ੍ਹ, ਸਰਵ ਭਲਾਈ ਕਲੱਬ ਦਸ਼ਮੇਸ਼ ਕਾਲੋਨੀ, ਫਤਹਿ ਗਰੁੱਪ ਜੀਰਕਪੁਰ ਵਲੋਂ ਆਸਿਫਾ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਸਰਵ ਭਲਾਈ ਕਲੱਬ ਦੇ ਜਿਲ੍ਹਾ ਪ੍ਰਧਾਨ ਵੇਦ ਪ੍ਰਕਾਸ਼ ਰਾਣਾ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਬਲਾਤਕਾਰ ਵਰਗੇ ਘਿਣਾਉਣੇ ਜੁਰਮ ਕਰਨ ਵਾਲੇ ਵਿਅਕਤੀਆਂ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਸਖਤ ਸਜਾ ਦਿੱਤੀ ਜਾਵੇ ਤਾਂ ਕਿ ਹੋਰ ਲੋਕ ਅਜਿਹਾ ਕਰਨ ਬਾਰੇ ਨਾ ਸੋਚਣ| ਉਹਨਾਂ ਕਿਹਾ ਕਿ ਅਜਿਹੀਆਂ ਬਲਾਤਕਾਰ ਦੀਆਂ ਘਟਨਾਵਾਂ ਦੇ ਵੱਧਣ ਕਾਰਨ ਔਰਤਾਂ ਵਿਚ ਦਹਿਸ਼ਤ ਦਾ ਮਾਹੌਲ ਹੈ| ਇਸ ਮੌਕੇ ਮਨਪ੍ਰੀਤ ਸਿੰਘ ਲੋਹਗੜ੍ਹ, ਇੰਦਰਜੋਧ ਸਿੰਘ ਖਾਲਸਾ, ਮਨਦੀਪ ਸਿੰਘ, ਕਰਨਵੀਰ ਸਿੰਘ, ਹੇਮਰਾਜ ਠਾਕੁਰ, ਅਵਤਾਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *