ਆਸਿਫਾ ਦੀ ਰੂਹ ਦੀ ਸ਼ਾਂਤੀ ਅਤੇ ਇਨਸਾਫ ਦਿਵਾਉਣ ਲਈ ਕੈਂਡਲ ਮਾਰਚ ਕੱਢਿਆ

ਐਸ. ਏ. ਐਸ, 18 ਅਪ੍ਰੈਲ (ਸ.ਬ.) ਕਠੂਆ ਵਿੱਚ ਅਗਵਾ ਅਤੇ ਬਲਾਤਕਾਰ ਦੀ ਸ਼ਿਕਾਰ ਹੋਈ 8 ਸਾਲ ਦੀ ਬੱਚੀ ਆਸਿਫਾ ਨੂੰ ਇਨਸਾਫ ਦਿਵਾਉਣ ਦੀ ਮੰਗ ਜੋਰ ਫੜ ਰਹੀ ਹੈ ਅਤੇ ਵੱਖ-ਵੱਖ ਥਾਵਾਂ ਤੇ ਲੋਕ ਕੈਂਡਲ ਮਾਰਚ ਕਰਕੇ ਆਸਿਫਾ ਦੀ ਰੂਹ ਦੀ ਸ਼ਾਤੀ ਲਈ ਦੂਆ ਵੀ ਕਰ ਰਹੇ ਹਨ ਅਤੇ ਉਸ ਵਾਸਤੇ ਇਨਸਾਫ ਦੀ ਮੰਗ ਵੀ ਕਰ ਰਹੇ ਹਨ|
ਇਸ ਦੌਰਾਨ ਘੱਟ ਗਿਣਤੀਆਂ ਕਾਂਗਰਸ ਜਿਲ੍ਹਾ ਮੁਹਾਲੀ ਦੇ ਚੇਅਰਮੈਨ ਡਾ. ਅਨਵਰ ਹੁਸੈਨ ਅਤੇ ਘੱਟ ਗਿਣਤੀਆਂ ਯੂਥ ਕਾਂਗਰਸ ਬਲਾਕ ਮੁਹਾਲੀ ਦੇ ਚੇਅਰਮੈਨ ਜਨਰਲ ਮੁਹਾਲੀ ਦੀ ਅਗਵਾਈ ਵਿੱਚ ਪਿੰਡ ਮਟੌਰ ਵਿਖੇ ਕੈਂਡਲ ਮਾਰਚ ਕੱਢਿਆ ਗਿਆ| ਇਸ ਮੌਕੇ ਡੀ. ਅਨਵਰ ਹੁਸੈਨ ਨੇ ਮੰਗ ਕੀਤੀ ਕਿ ਆਸਿਫਾ ਦੇ ਕਸੂਰਵਾਰਾਂ ਨੂੰ ਫਾਂਸੀ ਦਿੱਤੀ ਜਾਵੇ| ਉਹਨਾਂ ਕਿਹਾ ਕਿ ਸੂਬਿਆਂ ਵਿੱਚ ਸਰਕਾਰਾਂ ਬਲਾਤਕਾਰੀਆਂ ਨੂੰ ਕਾਬੂ ਕਰਨ ਦੀਆਂ ਸਮਰਥ ਨਹੀਂ ਹਨ ਉਹਨਾਂ ਸਰਕਾਰਾਂ ਨੂੰ ਬਰਖਾਸਤ ਕੀਤਾ ਜਾਵੇ ਅਤੇ ਦੇਸ਼ ਵਿੱਚ ਬੱਚੀਆਂ ਅਤੇ ਔਰਤਾਂ ਦੀ ਸੁਰੱਖਿਆ ਵਧਾਈ ਜਾਵੇ|
ਇਸ ਮੌਕੇ ਮੰਗ ਕੀਤੀ ਗਈ ਕਿ ਬਲਾਤਕਾਰੀਆਂ ਨੂੰ ਮੌਤ ਦੀ ਸਜਾ ਕਾਨੂੰਨ ਬਣਾਇਆ ਜਾਵੇ| ਕੈਂਡਲ ਮਾਰਚ ਵਿੱਚ ਸੋਨੂ ਮਟੌਰ, ਸ਼ੁਭ ਸੇਖੋ, ਗੋਲਡੀ, ਵਿਕਾਸ, ਸ਼ਾਨ ਮੁਹੰਮਦ, ਮਨੂੰ ਸਨੇਟਾ ਅਤੇ ਹੋਰ ਪਿੰਡ ਵਾਸੀ ਹਾਜਿਰ ਸਨ|

Leave a Reply

Your email address will not be published. Required fields are marked *