ਆਹਮਣੇ-ਸਾਹਮਣੇ ਟਕਰਾਉਣ ਤੋਂ ਬਚੇ 2 ਜਹਾਜ਼, 400 ਯਾਤਰੀ ਵਾਲ-ਵਾਲ ਬਚੇ

ਨਵੀਂ ਦਿੱਲੀ/ਅਹਿਮਦਾਬਾਦ, 25 ਫਰਵਰੀ (ਸ.ਬ.) ਅਹਿਮਦਾਬਾਦ ਹਵਾਈ ਅੱਡੇ ਤੇ ਬੀਤੀ ਰਾਤ ਉਸ   ਸਮੇਂ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ, ਜਦੋਂ ਰਣਵੇਅ ਤੇ 2 ਜਹਾਜ਼ ਆਹਮਣੇ-ਸਾਹਮਣੇ ਆ ਗਏ| ਸ਼ੁਰੂਆਤੀ ਜਾਣਕਾਰੀ ਅਨੁਸਾਰ ਦੋਹਾਂ ਜਹਾਜ਼ਾਂ ਵਿੱਚ ਕੁੱਲ ਮਿਲਾ ਕੇ ਕਰੀਬ 400 ਯਾਤਰੀ ਸਵਾਰ ਸਨ| ਸੂਤਰਾਂ ਅਨੁਸਾਰ ਸਪਾਈਸ ਜੈਟ ਦੀ ਉਡਾਣ  ਨੰ: ਐਸਜੀ15 ਨੂੰ ਏ.ਟੀ.ਸੀ. ਨੇ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਸੀ| ਇਸ ਜਹਾਜ਼ ਦੀ ਉਡਾਣ ਅਹਿਮਦਾਬਾਦ ਤੋਂ ਦੁਬਈ ਤੱਕ ਤੈਅ ਸੀ ਅਤੇ ਜਦੋਂ ਜਹਾਜ਼ ਉਡਾਣ ਭਰਨ ਲਈ ਰਣਵੇਅ ਤੇ ਪੂਰੀ ਰਫਤਾਰ ਤੇ ਸੀ ਤਾਂ ਏ.ਟੀ.ਸੀ. ਕੰਟਰੋਲਰ ਨੇ ਦੇਖਿਆ ਕਿ ਰਣਵੇਅ ਦੇ ਵਿਚੋ-ਵਿਚ ਇੰਡੀਗੋ ਦਾ ਇਕ ਜਹਾਜ਼ ਖੜ੍ਹਾ ਹੈ|
ਏ.ਟੀ.ਸੀ. ਨੇ ਤੁਰੰਤ ਇਸ ਦੀ ਜਾਣਕਾਰੀ ਸਪਾਈਸਜੈਟ ਦੇ ਪਾਇਲਟ ਨੂੰ ਦਿੱਤੀ, ਜਿਸ ਨੇ ਐਮਰਜੈਂਸੀ ਬ੍ਰੇਕ ਲਾ ਕੇ ਜਹਾਜ਼ ਨੂੰ ਆਪਸ ਵਿੱਚ ਟਕਰਾਉਣ ਤੋਂ ਬਚਾ ਲਿਆ| ਦੋਹਾਂ           ਏਅਰ ਲਾਈਨਜ਼ਾਂ ਨੇ ਹੁਣ ਤੱਕ ਇਸ ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ| ਹਾਲਾਂਕਿ ਸਪਾਈਸਜੈਟ ਦੇ ਇਕ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ, ਜਦੋਂ ਕਿ ਇੰਡੀਗੋ ਦੇ ਬੁਲਾਰੇ ਨੇ ਅਜਿਹੀ ਕਿਸੇ ਜਾਣਕਾਰੀ ਤੋਂ ਇਨਕਾਰ ਕੀਤਾ ਹੈ| ਦੱਸਿਆ ਜਾ ਰਿਹਾ ਹੈ ਕਿ ਇੰਡੀਗੋ ਦੇ ਜਹਾਜ਼ ਨੂੰ ਏ.ਟੀ.ਸੀ. ਨੇ ਰਣਵੇਅ ਕਲੀਅਰ ਕਰਨ ਲਈ ਪਹਿਲਾਂ ਹੀ ਨਿਰਦੇਸ਼ ਦੇ ਦਿੱਤਾ ਸੀ ਪਰ ਕਿਸੇ ਕਾਰਨਵਸ਼ ਇੰਡੀਗੋ ਦਾ ਜਹਾਜ਼ ਘਟਨਾ ਦੇ ਸਮੇਂ ਰਣਵੇਅ ਤੇ ਹੀ ਖੜ੍ਹਾ ਸੀ|

Leave a Reply

Your email address will not be published. Required fields are marked *