ਆਹਲੂਵਾਲੀਆ ਰਿਪੋਰਟ ਰੱਦ ਕੀਤੀ ਜਾਵੇ : ਬਲਵੀਰ ਸਿੰਘ

ਸੰਗਰੂਰ, 19 ਅਗਸਤ (ਮਨੋਜ ਸ਼ਰਮਾ) ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਫੈਸਲੇ ਅਨੁਸਾਰ ਪੀ.ਐਸ.ਈ.ਬੀ. ਇੰਪਲਾਈਜ              ਫੈਡਰੇਸ਼ਨ ਏਟਕ ਉਪ ਮੰਡਲ ਬਡਰੁੱਖਾਂ ਵਿਖੇ ਡਵੀਜਨ ਪ੍ਰਧਾਨ ਬਲਵੀਰ ਸਿੰਘ ਅਤੇ ਭੋਲਾ ਸਿੰਘ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਮੰਗ ਕੀਤੀ ਗਈ ਕਿ ਆਹਲੂਵਾਲੀਆ ਰਿਪੋਰਟ ਰੱਦ ਕੀਤੀ ਜਾਵੇ| 
ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪਾਵਰ ਮੈਨੇਜਮੈਂਟ, ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕੋਵਿਡ 19 ਮਹਾਂਮਾਰੀ ਦੇ ਨਾਮ ਹੇਠ ਆਰਥਿਕ ਸੰਕਟ ਦਾ ਹਵਾਲਾ ਦੇ ਕੇ ਸਾਰਾ ਬੋਝ ਕਿਰਤੀ ਵਰਗ ਦੇ ਗਲ ਪਾ ਰਹੀ ਹੈ ਅਤੇ ਦੂਜੇ ਪਾਸੇ ਕੇਂਦਰ ਰਿਜਰਵ ਬੈਂਕ ਵਿਚੋਂ 145,000 ਕਰੋੜ ਰੁ. ਦੀਆਂ ਛੋਟਾਂ ਦੇ ਕੇ ਕਾਰਪੋਰੇਟ ਘਰਾਣਿਆ ਨੂੰ ਨਵਾਜਿਆ ਜਾ ਰਿਹਾ ਹੈ|
ਬੁਲਾਰਿਆਂ ਨੇ ਕਿਹਾ ਕਿ ਕੇਂਦਰੀ ਮੁਲਾਜਮਾਂ ਅਤੇ ਪੈਨਸ਼ਨਰਾਂ ਦਾ ਡੀ.          ਏ. ਬੰਦ ਕਰਨਾ ਬਹੁਤ ਹੀ ਮੰਦਭਾਗਾ ਫੈਸਲਾ ਹੈ| ਇਸਦੀ ਨਕਲ ਸੂਬਾ ਸਰਕਾਰ 80 ਲੱਖ ਤੋਂ ਵੱਧ ਕਰਮਚਾਰੀਆਂ ਦੇ ਵਿਰੁੱਧ ਕਰਨ ਵਿੱਚ ਗੁਰੇਜ਼ ਨਹੀਂ          ਕਰੇਗੀ| ਪਾਵਰਕਾਮ ਵਿੱਚ ਵੱਧ ਰਹੇ ਭਾਰ ਕਾਰਣ ਕੰਟਰੇਕਟ ਬੇਸ ਅਤੇ ਆਊਟਸੋਰਸ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਉਹਨਾਂ ਦੀਆਂ ਪੋਸਟਾਂ ਤੇ ਪੱਕਾ ਕੀਤਾ ਜਾਵੇ| ਨਵੇਂ ਸਹਾਇਕ ਲਾਈਨਮੈਨਾਂ ਦਾ ਪਰਖਕਾਲ ਸਮਾਂ ਬੰਦ ਕੀਤਾ ਜਾਵੇ ਅਤੇ ਰੈਗੂਲਰ ਤਨਖਾਹ ਪੂਰੇ ਸਕੇਲ ਤੇ ਜਾਰੀ ਕੀਤੀ ਜਾਵੇ|
ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਜੀਵਨ ਸਿੰਘ, ਸਰਕਲ ਸਕੱਤਰ ਜ਼ਸਮੇਲ ਸਿੰਘ ਜੱਸੀ, ਹਰਜਿੰਦਰ ਸਿੰਘ, ਭੋਲਾ ਸਿੰਘ, ਸੁਖਪਾਲ ਸ਼ਰਮਾ, ਹਰਿੰਦਰ ਸਿੰਘ, ਅਵਤਾਰ ਸਿੰਘ, ਜਗਪਾਲ ਸਿੰਘ ਅਤੇ ਮਿੱਠੂ ਸਿੰਘ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *