ਆਜ਼ਾਦੀ ਦਿਵਸ ਦੇ ਮੌਕੇ ਤੇ ਵੀ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਜਾਰੀ

ਕੁਪਵਾੜਾ, 14 ਅਗਸਤ (ਸ.ਬ.) ਅੱਜ ਪਾਕਿਸਤਾਨ ਆਪਣਾ ਸੁਤੰਤਰਤਾ ਦਿਵਸ ਮਨਾ ਰਿਹਾ ਹੈ| ਕੱਲ ਭਾਰਤ ਵੀ ਆਜ਼ਾਦੀ ਦਿਵਸ ਮਨਾਏਗਾ ਪਰ ਇਸ ਮੌਕੇ ਤੇ ਵੀ ਪਾਕਿਸਤਾਨ ਆਪਣੀ ਹਰਕਤਾਂ ਤੋਂ ਮੁੜ ਨਹੀਂ ਰਿਹਾ ਹੈ| ਅੱਜ ਸਵੇਰ ਪਾਕਿਸਤਾਨ ਨੇ ਕੁਪਵਾੜਾ ਦੇ ਤੰਗਧਾਰ ਇਲਾਕੇ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ|
ਪਾਕਿਸਤਾਨ ਵੱਲੋਂ ਭਾਰਤ ਦੀ ਅਨਿਲ ਪੋਸਟ, ਚੀਤਕ ਪੋਸਟ ਅਤੇ ਬਲੈਕ ਰਾਕ ਪੋਸਟ ਉਤੇ ਗੋਲੀਬਾਰੀ ਕੀਤੀ| ਸਵੇਰੇ ਕਰੀਬ 7.15 ਵਜੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ| ਜਿਸ ਦਾ ਭਾਰਤੀ ਸੈਨਾ ਨੇ ਵੀ ਮੂੰਹਤੋੜ ਜਵਾਬ ਦਿੱਤਾ| ਭਾਰਤ ਦੀ ਜਵਾਬੀ ਕਾਰਵਾਈ ਵਿੱਚ ਦੋ ਪਾਕਿਸਤਾਨੀ ਜਵਾਨਾਂ ਦੀ ਮੌਤ ਹੋ ਗਈ| ਪਾਕਿਸਤਾਨ ਨੇ ਇਕ ਦਿਨ ਪਹਿਲਾਂ ਵੀ ਜੰਗਬੰਦੀ ਦੀ ਉਲੰਘਣਾ ਕੀਤੀ ਸੀ| ਜਿਸ ਵਿੱਚ ਇਕ ਭਾਰਤੀ ਜਵਾਨ ਸ਼ਹੀਦ ਹੋ ਗਿਆ ਸੀ| ਸੋਮਵਾਰ ਸ਼ਾਮ ਨੂੰ ਵੀ ਕੁਪਵਾੜਾ ਦੇ ਤੰਗਧਾਰ ਵਿੱਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਇਕ ਜਵਾਨ ਸ਼ਹੀਦ ਹੋ ਗਿਆ ਸੀ|
ਅੱਤਵਾਦੀ ਮੁਕਾਬਲੇ ਦੌਰਾਨੇ ਉਥੋਂ ਤੋਂ ਭੱਜ ਨਿਕਲੇ| ਪਾਕਿਸਤਾਨ ਨੇ ਅਜੇ ਕੁਝ ਦਿਨ ਪਹਿਲਾਂ ਹੀ ਬਾਂਦੀਪੋਰਾ ਦੇ ਗੁਰੇਜ ਸੈਕਟਰ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ ਸੀ| ਕਈ ਅੱਤਵਾਦੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ| ਇਸ ਦੌਰਾਨ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਸੀ| ਕਾਫੀ ਦੇਰ ਤੱਕ ਚਲੇ ਮੁਕਾਬਲੇ ਵਿੱਚ 2 ਜਵਾਨ ਵੀ ਸ਼ਹੀਦ ਹੋਏ ਸਨ|

Leave a Reply

Your email address will not be published. Required fields are marked *