ਆਜ਼ਾਦੀ ਦਿਵਸ ਮਨਾਇਆ ਗਿਆ

ਐਸ.ਏ.ਐਸ. ਨਗਰ, 15 ਅਗਸਤ (ਸ.ਬ.) ਅੱਜ ਫੇਜ਼ 5 ਦੇ ਪਾਰਕ ਵਿੱਚ ਭਾਈ ਘਨਈਆਂ ਜੀ ਵੈਲਫੇਅਰ ਸੁਸਾਇਟੀ ਵਲੋਂ 72 ਵਾਂ ਆਜ਼ਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ| ਝੰਡਾ ਲਹਿਰਾਉਣ ਦੀ ਰਸਮ ਸ੍ਰੀ ਪ੍ਰਸ਼ੋਤਮ ਚੰਦ ਪ੍ਰਬੰਧਕ ਅਫਸਰ ਪੁੱਡਾ ਵਲੋਂ ਅਦਾ ਕੀਤੀ ਗਈ| ਸ੍ਰੀਮਤੀ ਸੀਤਾ ਆਨੰਦ ਸਮਾਜਿਕ ਵਰਕਰ ਨੇ ਆਜ਼ਾਦੀ ਸਬੰਧੀ ਚਾਨਣਾ ਪਾਇਆ | ਸ੍ਰ. ਮਹਿੰਗਾ ਸਿੰਘ ਕਲਸੀ ਪ੍ਰਿੰਸੀਪਲ ਡਾਇਰੈਕਟਰ ਸਿਲਾਈ ਸਕੂਲ ਵਲੋਂ ਆਜ਼ਾਦੀ ਸਬੰਧੀ ਕਵਿਤਾ ਪੜੀ ਗਈ| ਸਕੂਲ ਦੇ ਸਿੱਖਿਆਰਥੀਆਂ ਵਲੋਂ ਗੀਤ ਅਤੇ ਮਨੋਰੰਜਨ ਝਲਕੀਆਂ ਪੇਸ਼ ਕੀਤੀਆਂ ਗਈਆਂ|
ਸ੍ਰ. ਹਰਦੀਪ ਸਿੰਘ ਬਠਲਾਣਾ ਸਮਾਜਿਕ ਵਰਕਰ ਨੇ ਆਜ਼ਾਦੀ ਦਿਵਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ| ਸਰਕਾਰੀ ਸਕੂਲ ਫੇਜ਼-5 ਦੇ ਬੱਚਿਆਂ ਵਲੋਂ ਗੀਤ ਅਤੇ ਮਨੋਰੰਜਨ ਝਲਕੀਆਂ ਪੇਸ਼ ਕੀਤੀਆਂ| ਗੌਰਮਿੰਟ ਹਾਈ ਸਕੂਲ ਕਜਹੇੜੀ ਦੀਆਂ ਲੜਕੀਆਂ ਪਿੰਕੀ ਤੇ ਪੂਜਾ ਨੇ ਗੀਤ ਤੇ ਡਾਂਸ ਕੀਤਾ| ਸਿਲਾਈ ਸੈਂਟਰ ਕਜਹੇੜੀ ਦੇ ਬੱਚਿਆਂ ਵਲੋਂ ਮਾਂ ਦੀ ਮਮਤਾ ਉੱਤੇ ਭਾਵ ਪੂਰਕ ਨਾਟਕ ਖੇਡਿਆ| ਇਸ ਮੌਕੇ ਊਸ਼ਾ ਸਿਲਾਈ ਮਸ਼ੀਨ ਦੀ ਅਧਿਕਾਰੀਆਂ ਵਲੋਂ ਪ੍ਰਦਰਸ਼ਨੀ ਲਗਾਈ ਗਈ|
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ੍ਰੀ ਕੇ ਕੇ ਸੈਣੀ, ਜਰਨਲ ਸੱਕਤਰ ਸ੍ਰ. ਬਲਬੀਰ ਸਿੰਘ , ਯਾਦਵਿੰਦਰ ਸਿੰਘ, ਨਰਿੰਦਰ ਸਿੰਘ, ਸੰਜੀਵ ਗਵੜਾ, ਨਰੇਸ਼ ਵਰਮਾ ਤੋਂ ਇਲਾਵਾ ਭਾਈ ਘਨੱਈਆ ਸਿਲਾਈ ਸਕੂਲ ਦੀ ਅਧਿਆਪਕਾਂ ਸ੍ਰੀਮਤੀ ਜਸਿੰਦਰ ਕੌਰ ਤੇ ਸਾਰੇ ਸਿਖਲਾਈ ਵਾਲੇ ਬੱਚੇ ਹਾਜਰ ਸਨ| ਇਸ ਤੋਂ ਇਲਾਵਾ ਵਿੰਨੀ ਸੈਣੀ, ਦਿਵਿਆ ਰਿਤਕਾ, ਕਵਿਤਾ, ਸੋਨੂੰ ਨੀਰਜ, ਸੋਨਮ, ਰਾਮ ਫਲ ਰਾਧਾ ਆਦਿ ਹਾਜਰ ਸਨ|

Leave a Reply

Your email address will not be published. Required fields are marked *