ਆਜ਼ਾਦੀ ਦਿਹਾੜੇ ਉਤੇ ਬੀ.ਐਸ.ਐਫ ਦੇ ਅਧਿਕਾਰੀਆਂ ਵੱਲੋਂ ਪਾਕਿ ਰੇਂਜਰਾਂ ਨੂੰ ਮਠਿਆਈਆਂ ਭੇਟ

ਫ਼ਾਜ਼ਿਲਕਾ, 15 ਅਗਸਤ (ਸ.ਬ.) ਆਜ਼ਾਦੀ ਦਿਹਾੜੇ ਮੌਕੇ ਅੱਜ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ਤੇ ਬੀ.ਐਸ.ਐਫ ਦੇ ਅਧਿਕਾਰੀਆਂ ਨੇ ਪਾਕਿਸਤਾਨ ਰੇਂਜਰ ਅਧਿਕਾਰੀਆਂ ਨੂੰ ਮਠਿਆਈਆਂ ਭੇਟ ਕੀਤੀਆਂ ਅਤੇ ਪਾਕਿਸਤਾਨ ਰੇਂਜਰਾਂ ਨੇ ਭਾਰਤ ਨੂੰ ਆਜ਼ਾਦੀ ਦਿਹਾੜੇ ਦੀਆ ਵਧਾਈਆਂ ਦਿੱਤਿਆਂ| ਫ਼ਾਜ਼ਿਲਕਾ ਦੇ ਸਾਦਕੀ ਬਾਰਡਰ ਤੇ ਬੀ.ਐਸ.ਐਫ ਦੀ 181 ਬਟਾਲੀਅਨ ਦੇ ਕੰਪਨੀ ਕਮਾਂਡਰ ਰਤਨ ਬਾਗੜੀਆ ਨੇ ਪਾਕਿਸਤਾਨ ਰੇਂਜਰ ਦੇ ਡੀ. ਐਸ. ਆਰ. ਤਾਰਿਕ ਨੂੰ ਮਠਿਆਈਆਂ ਭੇਟ ਕੀਤੀਆਂ| ਮਠਿਆਈਆਂ ਭੇਟ ਕਰਨ ਤੋਂ ਪਹਿਲਾ ਕਮਾਂਡਰ ਰਤਨ ਬਾਗੜੀਆ ਨੇ ਸਾਦਕੀ ਬਾਰਡਰ ਤੇ ਬੀ.ਐਸ.ਐਫ ਜਵਾਨਾਂ ਤੋਂ ਸਲਾਮੀ ਲੈ ਕੇ ਭਾਰਤ ਦੇ ਕੌਮੀ ਝੰਡੇ ਨੂੰ ਲਹਿਰਾਇਆ|

Leave a Reply

Your email address will not be published. Required fields are marked *