ਆਜ਼ਾਦੀ ਦਿਹਾੜੇ ਤੇ ਆਪਣੇ ਦੇਸ਼ ਨੂੰ ਬਿਹਤਰ ਬਣਾਉਣ ਦਾ ਸੰਕਲਪ ਕਰੀਏ : ਬੱਬੀ ਬਾਦਲ

ਐਸ ਏ ਐਸ ਨਗਰ, 16 ਅਗਸਤ (ਸ.ਬ.) ਫੇਜ਼-1 ਮੁਹਾਲੀ ਵਿਖੇ ਸੁਭਾਵਿਕ ਸੰਸਥਾ ਵੱਲੋਂ ਨੀਰਜ ਮਹਿਤਾ ਵੱਲੋਂ ਅਜਾਦੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ| ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਨੇ ਸ਼ਿਰਕਤ ਕੀਤੀ ਅਤੇ ਕੌਮੀ ਝੰਡਾ ਝੁਲਾਇਆ ਗਿਆ| ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਆਜ਼ਾਦੀ ਲੈਣੀ ਤੇ ਆਜ਼ਾਦੀ ਨੂੰ ਕਾਮਯਾਬ ਕਰਨਾ ਦੋ ਅਲੱਗ-ਅਲੱਗ ਚੀਜਾਂ ਹਨ| ਉਹਨਾਂ ਕਿਹਾ ਕਿ ਸਾਡੇ ਮਹਾਨ ਸਹੀਦਾਂ ਦੀ ਬਦੌਲਤ ਸਾਨੂੰ ਅਜਾਦੀ ਮਿਲ ਤਾ ਗਈ ਪਰ ਅਸੀਂ ਆਪਣੀ ਆਜ਼ਾਦੀ ਨੂੰ ਕਾਮਯਾਬ ਕਰਨ ਵਿੱਚ ਅਸਫਲ ਰਹੇ| ਉਨ੍ਹਾਂ ਕਿਹਾ ਕਿ ਹੁਣ ਤੱਕ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਰਾਜਭਾਗ ਚਲਾਉਣ ਲਈ ਸਿਆਸਤ ਹੀ ਹੋਈ ਹੈ| ਪਰ ਉਹਨਾਂ ਵੱਲੋਂ ਦਿੱਤੀਆ ਕੁਰਬਾਨੀਆਂ ਦਾ ਮੁੱਲ ਨਹੀਂ ਪਿਆ| ਇਸ ਮੌਕੇ ਤੇ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਅਤੇ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ| ਇਸ ਮੌਕੇ ਬਾਬਾ ਨਰਿੰਦਰ ਸਿੰਘ, ਇਕਬਾਲ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ, ਲਖਬੀਰ ਸਿੰਘ ਕੁੰਭੜਾ, ਰਣਜੀਤ ਸਿੰਘ ਬਰਾੜ, ਪਰਮਜੀਤ ਸਿੰਘ ਰਿਆੜ, ਜਗਤਾਰ ਸਿੰਘ ਘੜੂੰਆ, ਪ੍ਰੀਤਮ ਸਿੰਘ, ਸੁਖਮੰਤਰ ਸਿੰਘ, ਹਰਦੀਪ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *