ਆਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਮੰਦਬੁੱਧੀ ਬੱਚਿਆਂ ਅਤੇ ਬਜ਼ੁਰਗਾਂ ਨਾਲ ਸਾਂਝੀਆਂ ਕੀਤੀਆਂ

ਐਸ ਏ ਐਸ ਨਗਰ, 14 ਅਗਸਤ (ਸ.ਬ.) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸਾਥੀਆਂ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਪ੍ਰਭ ਆਸਰਾ ਸੈਂਟਰ ਵਿਖੇ ਮੰਦਬੁੱਧੀ ਬੱਚਿਆਂ ਅਤੇ ਬਜ਼ੁਰਗਾਂ ਨਾਲ ਸਾਂਝੀਆਂ ਕੀਤੀਆਂ ਗਈਆਂ| ਇਸ ਮੌਕੇ ਕੌਂਸਲਰ ਧਨੋਆ ਨੇ ਕਿਹਾ ਕਿ ਸਾਨੂੰ ਇਨ੍ਹਾਂ ਕੁਦਰਤ ਦੀ ਮਾਰ ਝੱਲ ਰਹੇ ਦੱਬੇ ਕੁਚਲੇ ਲੋਕਾਂ ਨਾਲ ਵੀ ਆਪਣੇ ਪਰਿਵਾਰਾਂ ਵਾਂਗ ਹੀ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ| ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੰਡ ਕੇ ਛਕਣ ਦੇ ਸਿਧਾਂਤ ਅਨੁਸਾਰ ਪ੍ਰਭ ਆਸਰਾ ਸੈਂਟਰ ਦੀ ਜਰੂਰਤ ਮੁਤਾਬਿਕ ਦਾਲਾਂ, ਆਟਾ, ਘੀ, ਗਰਮ ਮਸਾਲਾ, ਬੇਸਣ, ਸਾਬਣ, ਟੂਥ ਪੇਸਟ ਅਤੇ ਬਰੱਸ਼, ਫਿਨਾਇਲ, ਸਰਫ, ਸਾਬਣ, ਝਾੜੂ ਅਤੇ ਹੋਰ ਰੋਜ਼ਾਨਾ ਜਰੂਰਤ ਦਾ ਸਮਾਨ ਦਿੱਤਾ ਗਿਆ| ਇਸ ਮੌਕੇ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰਨ ਲਈ ਦੇਸ਼ ਭਗਤੀ ਦੇ ਤਰਾਨੇ ਗਾਏ ਗਏ ਅਤੇ ਮਠਿਆਈਆਂ ਵੰਡੀਆਂ ਗਈਆਂ| ਮੰਦਬੁੱਧੀ ਬੱਚਿਆਂ ਅਤੇ ਬਜੁਰਗਾਂ ਨੇ ਇਸ ਮੌਕੇ ਖੁਸ਼ੀ ਦਾ ਮੁਜਾਹਰਾ ਕਰਦੇ ਹੋਏ ਗੀਤ ਗਾਏ ਅਤੇ ਭੰਗੜੇ ਪਾਏ| ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਦੀਨ ਦੁਖੀਆਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਇਹ ਸੰਸਥਾ ਪਿਛਲੇ ਕਈ ਸਾਲਾਂ ਤੋਂ ਅਜਿਹਾ ਕਰ ਰਹੀ ਹੈ ਅਤੇ ਇਹ ਇੱਕ ਵੱਡਾ ਉਪਰਾਲਾ ਹੈ|
ਇਸ ਮੌਕੇ ਤੇ ਪੰਜਾਬੀ ਵਿਰਸਾ ਸੱਭਿਆਚਾਰ ਸੁਸਾਇਟੀ ਰਜਿ: ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਨ ਜਿਨ੍ਹਾਂ ਵਿੱਚ ਸੁਖਦੇਵ ਸਿੰਘ ਵਾਲੀਆ, ਦੀਵਾਨ ਸਿੰਘ ਵੜੈਚ, ਪਰਮਜੀਤ ਸਿੰਘ ਹੈਪੀ (ਪ੍ਰਧਾਨ ਸਿਟੀਜਨ ਵੱਲਫੇਅਰ ਡਿਵੈਲਪਮੈਂਟ ਫੋਰਮ), ਇੰਦਰਪਾਲ ਸਿੰਘ ਧਨੋਆ, ਰਜਿੰਦਰ ਸਿੰਘ ਬੈਦਵਾਨ, ਦੀਪਕ ਮਲਹੋਤਰਾ, ਡਾ: ਰਮਿੱਤ ਅਰੋੜਾ, ਕੁਲਦੀਪ ਸਿੰਘ ਭਿੰਡਰ, ਅਵਤਾਰ ਸਿੰਘ ਸੈਣੀ, ਕਰਮ ਸਿੰਘ ਮਾਵੀ, ਹਰਮੀਤ ਸਿੰਘ, ਮੇਜਰ ਸਿੰਘ, ਪਰਵਿੰਦਰ ਸਿੰਘ ਪੈਰੀ, ਸੁਰਜੀਤ ਸਿੰਘ ਸੇਖੋਂ, ਸੁਰਿੰਦਰ ਜੀਤ ਸਿੰਘ, ਨਾਜਰ ਸਿੰਘ, ਪਰਵਿੰਦਰ ਸਿੰਘ ਲਾਲੀ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜਰ ਸਨ|

Leave a Reply

Your email address will not be published. Required fields are marked *