ਆਜ਼ਾਦ ਉਮੀਦਵਾਰ ਜਗਨੀਤ ਸਿੰਘ ਪ੍ਰੋ. ਚੰਦੂਮਾਜਰਾ ਦੇ ਹੱਕ ਵਿੱਚ ਚੋਣ ਮੈਦਾਨ ਵਿੱਚੋਂ ਹਟੇ

ਰੋਪੜ, 18 ਮਈ (ਸ.ਬ.) ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਜਗਨੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਹਮਾਇਤ ਦਾ ਐਲਾਨ ਕਰਦਿਆਂ ਚੋਣ ਮੈਦਾਨ ਵਿੱਚੋਂ ਹਟਣ ਦਾ ਐਲਾਨ ਕੀਤਾ ਹੈ|
ਇਥੇ ਜਾਰੀ ਇਕ ਬਿਆਨ ਅਤੇ ਵੀਡੀਓ ਕਲਿੱਪ ਰਾਹੀਂ ਸ੍ਰੀ ਜਗਨੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਪ੍ਰੋ. ਚੰਦੂਮਾਜਰਾ ਵਲੋਂ ਇਸ ਹਲਕੇ ਅਤੇ ਪੰਜਾਬ ਲਈ ਕੀਤੇ ਕੰਮਾਂ ਅਤੇ ਉਨ੍ਹਾਂ ਦੀਆਂ ਰਾਜਨੀਤਿਕ ਨੀਤੀਆਂ ਨੂੰ ਵੇਖਦੇ ਹੋਏ ਉਨ੍ਹਾਂ ਦੇ ਹੱਕ ਵਿਚ ਚੋਣ ਮੈਦਾਨ ਵਿਚੋਂ ਹੱਟਣ ਦਾ ਫੈਸਲਾ ਕੀਤਾ ਹੈ| ਉਨ੍ਹਾਂ ਕਿਹਾ ਕਿ ਹੁਣ ਉਹ ਆਪਣੇ ਸਾਥੀਆਂ ਅਤੇ ਸਮਰਥਕਾਂ ਸਮੇਤ ਪ੍ਰੋ. ਚੰਦੂਮਾਜਰਾ ਦੇ ਹੱਕ ਵਿੱਚ ਵੋਟਾਂ ਪੁਆਣਗੇ|

Leave a Reply

Your email address will not be published. Required fields are marked *