ਆਜ਼ਾਦ ਉਮੀਦਵਾਰ ਵੱਜੋਂ ਵਿਧਾਨ ਸਭਾ ਚੋਣ ਲੜ ਸਕਦੇ ਹਨ ਭਾਈ ਹਰਦੀਪ ਸਿੰਘ

ਐਸ.ਏ.ਐਸ.ਨਗਰ, 6 ਜਨਵਰੀ (ਸ.ਬ.) ਸ੍ਰੋਮਣੀ ਕਮੇਟੀ ਦੇ ਅਜ਼ਾਦ ਮੈਂਬਰ ਸ੍ਰ. ਹਰਦੀਪ ਸਿੰਘ ਆਉਣ ਵਾਲੀਆਂ ਵਿਧਾਨਸਭਾ ਚੋਣਾ ਦੌਰਾਨ ਆਜ਼ਾਦ ਉਮੀਦਵਾਰ ਵੱਜੋਂ ਚੋਣ ਮੈਦਾਨ ਵਿੱਚ ਉਤਰ ਸਕਦੇ ਹਨ| ਇਸ ਸੰਬੰਧੀ ਸ੍ਰ. ਹਰਦੀਪ ਸੰਘ ਵੱਲੋਂ   ਭਾਵੇਂ ਹੁਣੇ ਕਈ ਸਪਸ਼ਟ ਟਿੱਪਣੀ ਨਹੀਂ ਕੀਤੀ ਪਰੰਤੂ ਉਹਨਾਂ ਦੇ ਸਮਰਥਕਾਂ ਵੱਲੋਂ ਇਸ ਸੰਬੰਧੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ|
ਇੱਥੇ ਜਿਕਰਯੋਗ ਹੈ ਕਿ ਪਹਿਲਾਂ ਸ੍ਰ. ਹਰਦੀਪ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਮੁਹਾਲੀ ਵਿਧਾਨਸਭਾ ਹਲਕੇ ਤੋਂ ਉਮੀਦਵਾਰ ਬਣਾਉਣ ਸੰਬੰਧੀ ਚਰਚਾ ਭੱਖੀ ਸੀ| ਹਾਲਾਂਕਿ ਸ੍ਰ. ਹਰਦੀਪ ਸਿੰਘ ਆਮ ਆਦਮੀ ਪਾਰਟੀ ਦੇ ਮੈਂਬਰ ਨਹੀਂ ਹਨ ਪਰ ਇਹ ਚਰਚਾ ਛਿੜਣ ਤੋਂ ਬਾਅਦ ਉਨ੍ਹਾਂ ਵੱਲੋਂ ਹਲਕੇ ਵਿੱਚ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਦਾ  ਦੌਰ ਵੀ ਚਲਾਇਆ ਗਿਆ ਸੀ| ਮੀਟਿੰਗਾਂ ਦਾ ਇਹ ਦੌਰ ਹੁਣੇ ਵੀ ਜਾਰੀ ਹੈ ਅਤੇ ਇਸ ਸਬੰਧੀ ਹੋਈ ਇਥੇ ਤਾਜਾ ਮੀਟਿੰਗ ਜਿਸ ਵਿੱਚ ਸਹਿਰ ਦੇ ਪਤਵੰਤਿਆਂ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਿਰ ਹੋਏ| ਮੀਟਿੰਗ ਵਿੱਚ ਜਿਥੇ ਪੰਜਾਬ ਦੇ ਮੌਜੂਦਾ ਰਾਜਨੀਤਿਕ ਮਾਹੌਲ ਤੇ ਚਰਚਾ ਹੋਈ ਉੱਥੇ ਸੱਤਾਧਾਰੀ ਅਤੇ ਹੋਰਨਾਂ ਪਾਰਟੀਆਂ ਦੇ ਕਿਰਦਾਰ ਬਾਰੇ ਚਰਚਾ ਕੀਤੀ ਗਈ| ਮੀਟਿੰਗ ਦੌਰਾਨ ਇਹ ਕਿਹਾ ਗਿਆ ਕਿ ਇਹ ਤਮਾਮ ਪਾਰਟੀਆਂ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਜਾਲ ਵਿੱਚ ਫਸਾ ਕੇ ਉਹਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਜਦੋਂਕਿ ਇਹਨਾਂ ਕੋਲ ਪੰਜਾਬ ਦੀ ਖੁਸ਼ਹਾਲੀ ਅਤੇ ਵਿਕਾਸ ਸੰਬੰਧੀ ਨਾਲ ਪੁਖਤਾ ਸੋਚ ਹੈ ਅਤੇ ਨਾ ਹੀ ਕੋਈ ਅਜੈਂਡਾ|
ਮੀਟਿੰਗ ਦੌਰਾਨ ਸ੍ਰ. ਹਰਦੀਪ ਸਿੰਘ ਨੇ ਮੰਗ ਕੀਤੀ ਉਹ ਖੁਦ ਅੱਗੇ ਆਉਣ ਅਤੇ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਣ| ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸ੍ਰ. ਬਲਦੇਵ ਸਿੰਘ ਸਿੱਧੂ, ਇੰਜ ਜਸਪਾਲ ਸਿੰਘ, ਕੰਵਲ ਹਰਬੀਰ ਸਿੰਘ, ਐਸ. ਐਸ. ਚੀਮਾ, ਡਾ. ਕੰਵਲਜੀਤ ਸਿੰਘ, ਸ੍ਰ. ਪਰਮਜੀਤ ਸਿੰਘ, ਸ੍ਰ. ਅਮਰ ਸਿੰਘ, ਸ੍ਰ. ਅਮਰਜੀਤ ਸਿੰਘ, ਸ੍ਰ. ਮਨਜੀਤ ਸਿੰਘ ਹੀਰਾ, ਸ੍ਰ. ਗੁਰਮੁਖ ਸਿੰਘ, ਸ੍ਰ. ਗੁਰਮੀਤ ਸਿੰਘ, ਸ੍ਰੀ. ਪਰਵੀਨ ਕੁਮਾਰ ਅਤੇ ਸ੍ਰ. ਅਰਵਿੰਦਰ ਸਿੰਘ ਬੇਦੀ ਵੀ ਹਾਜਿਰ ਸਨ|

Leave a Reply

Your email address will not be published. Required fields are marked *