ਆਜ਼ਾਦ ਸਪੋਰਟਸ ਕੱਲਬ ਡੈਨਮਾਰਕ ਵਲੋਂ 5ਵਾਂ ਖੇਡ ਟੂਰਨਾਮੈਂਟ ਕਰਵਾਇਆ ਗਿਆ

ਆਜ਼ਾਦ ਸਪੋਰਟਸ ਕੱਲਬ ਡੈਨਮਾਰਕ ਵਲੋਂ 5ਵਾਂ ਖੇਡ ਟੂਰਨਾਮੈਂਟ ਕਰਵਾਇਆ ਗਿਆ
ਨਾਰਵੇ ਦਾ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਕਬੱਡੀ ਵਿੱਚ ਜੇਤੂ
Tਸਲੋ, 3 ਸਤੰਬਰ (ਸ.ਬ.) ਬੀਤੇ ਦਿਨੀਂ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਆਜਾਦ ਸਪੋਰਟਸ ਕਲੱਬ ਡੈਨਮਾਰਕ ਵੱਲੋਂ 5ਵਾਂ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਡੈਨਮਾਰਕ ਦੇ ਲੋਕਲ ਕਲੱਬਾਂ ਤੋਂ ਇਲਾਵਾ ਸਵੀਡਨ ਨਾਰਵੇ ਦੇ ਵਾਲੀਬਾਲ ਕਲੱਬਾਂ, ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਦਰਸ਼ਕਾਂ ਨੇ ਵੱਡੀ ਗਿਣਤੀ ਵਿੱਚ ਹਾਜਿਰ ਹੋ ਕੇ ਟੂਰਨਾਮੈਂਟ ਦਾ ਆਨੰਦ ਮਾਣਿਆ|
ਟੂਰਨਾਮੈਂਟ ਦੀ ਸ਼ੁਰੂਆਤ ਅਰਦਾਸ ਨਾਲ ਹੋਈ ਅਤੇ ਵਾਲੀਬਾਲ ਮੈਚਾਂ ਦਾ ਆਰੰਭ ਹੋਇਆ| ਵਾਲੀਬਾਲ ਦੇ ਆਪਸੀ ਸ਼ੁਰੂਆਤੀ ਮੈਚਾਂ ਤੋਂ ਬਾਅਦ ਸਮੈਸਿੰਗ ਵਿੱਚ ਡੈਨਮਾਰਕ ਦਾ ਮਾਝਾ ਕਲੱਬ ਪਹਿਲੇ ਸਥਾਨ ਤੇ ਅਤੇ ਨਾਰਵੇ ਤੋਂ ਦਸਮੇਸ਼ ਸਪੋਰਟਸ ਕਲੱਬ ਰਨਰ ਅਪ ਰਿਹਾ| ਸ਼ੂਟਿੰਗ ਵਿੱਚ ਆਜਾਦ ਕਲੱਬ ਡੈਨਮਾਰਕ ਏ ਟੀਮ ਵਾਲੇ ਬਾਜੀ ਮਾਰ ਗਏ ਅਤੇ ਰਨਰ ਅਪ ਉਹਨਾਂ ਦੀ ਹੀ ਬੀ ਟੀਮ ਰਹੀ| ਡੈਨਮਾਰਕ ਵਿੱਚ ਜੰਮੇ ਪਲੇ ਭਾਰਤੀ ਮੂਲ ਦੇ ਬੱਚਿਆਂ ਨੇ ਕਬੱਡੀ, ਰੱਸਾ ਕੱਸੀ ਵਿੱਚ ਖੂਬ ਜੌਹਰ ਵਿਖਾਏ ਅਤੇ ਸਾਬਿਤ ਕੀਤਾ ਕਿ ਉਹ ਭਵਿੱਖ ਵਿੱਚ ਪੰਜਾਬੀ ਮਾਂ ਖੇਡ ਕਬੱਡੀ ਨੂੰ ਜਿਉਂਦਾ ਰੱਖਣਗੇ|
ਕਬੱਡੀ ਵਿੱਚ ਡੈਨਮਾਰਕ ਤੋ ਆਜਾਦ ਸਪੋਰਟਸ ਕਲੱਬ ਦੀਆਂ ਟੀਮਾਂ, ਸਵੀਡਨ ਤੋਂ ਗੋਤੇਬਰਗ ਦੀ ਕਬੱਡੀ ਟੀਮ , ਨਾਰਵੇ ਤੋਂ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨੇ ਹਿੱਸਾ ਲਿਆ ਅਤੇ ਫਾਈਨਲ ਮੁਕਾਬਲਾ ਸਵੀਡਨ ਅਤੇ ਨਾਰਵੇ ਦੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਵਿਚਕਾਰ ਹੋਇਆ ਕੱਬਡੀ ਦਾ ਜੇਤੂ ਕੱਪ ਸ਼ਹੀਦ ਬਾਬਾ ਦੀਪ ਸਿੰਘ ਨਾਰਵੇ ਵਾਲਿਆਂ ਨੇ ਜਿੱਤਿਆ| ਆਜਾਦ ਸਪੋਰਟਸ ਕੱਲਬ ਵੱਲੋਂ ਹਰ ਜੇਤੂ ਅਤੇ ਰਨਰ ਅੱਪ ਟੀਮਾਂ ਨੂੰ ਇਨਾਮ ਦੇ ਸਨਮਾਨਿਤ ਕੀਤਾ ਗਿਆ ਅਤੇ ਟੂਰਨਾਮੈਟ ਦੀ ਸਮਾਪਤੀ ਉਪਰੰਤ ਬਾਹਰੋਂ ਆਈਆਂ ਟੀਮਾਂ ਅਤੇ ਦਰਸ਼ਕਾਂ ਲਈ ਸ਼ਾਮ ਦੇ ਖਾਣੇ ਅਤੇ ਗੀਤ ਸੰਗੀਤ ਦਾ ਸੋਹਣਾ ਪ੍ਰਬੰਧ ਕੀਤਾ ਗਿਆ|
ਇਸ ਤੋਂ ਇਲਾਵਾ ਬੱਚੇ ਬੱਚੀਆਂ ਦੀਆਂ ਰੇਸਾਂ, ਰੁਮਾਲ ਚੁੱਕਣਾ, ਫੁੱਟਬਾਲ ਆਦਿ ਖੇਡਾਂ ਕਰਵਾਈਆਂ ਗਈਆਂ| ਔਰਤਾ ਮਰਦਾਂ ਲਈ ਵੱਖ ਵੱਖ ਰੱਸਾ ਕੱਸੀ ਅਤੇ ਰੇਸਾਂ ਕਰਵਾਈਆਂ ਗਈਆਂ| ਟੂਰਨਾਮੈਟ ਦੌਰਾਨ ਗੁਰੂ ਕਾ ਲੰਗਰ ਅਟੁੱਟ ਵਰਤਦਾ ਰਿਹਾ| ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਕਲੱਬ ਦੇ ਪ੍ਰਧਾਨ ਭਗਵਾਨ ਸਿੰਘ ਬਰਾੜ (ਭਾਨਾ ਬਰਾੜ), ਚੇਅਰਮੈਨ ਹਰਤੀਰਥ ਸਿੰਘ ਥਿੰਦ(ਪਰਜੀਆ ਕਲਾ), ਮੀਤ ਪ੍ਰਧਾਨ ਰੁਪਿੰਦਰ ਸਿੰਘ (ਬਾਵਾ), ਖਜ਼ਾਨਚੀ ਰਤਨ ਸਿੰਘ (ਬੌਬੀ), ਸੱਕਤਰ ਲਾਭ ਸਿੰਘ(ਰਾਊਕੇ ਮੋਗਾ), ਜਨਰਲ ਸੱਕਤਰ ਗੁਰਪ੍ਰੀਤ ਸਿੰਘ ਅਤੇ ਸਮੂਹ ਆਜਾਦ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਜਿੰਮੇਵਾਰੀ ਨਾਲ ਕੰਮ ਕੀਤਾ|

Leave a Reply

Your email address will not be published. Required fields are marked *