ਇਕਵਾਡੋਰ ਬੱਸ ਹਾਦਸਾ : ਮਾਰੇ ਗਏ ਲੋਕਾਂ ਵਿੱਚ 19 ਕੋਲੰਬੀਆਈ ਨਾਗਰਿਕ

ਕਵੀਟੋ, 16 ਅਗਸਤ (ਸ.ਬ.) ਇਕਵਾਡੋਰ ਵਿਚ ਵਾਪਰੇ ਬੱਸ ਹਾਦਸੇ ਵਿਚ ਮਾਰੇ ਗਏ 24 ਸੈਲਾਨੀਆਂ ਵਿਚੋਂ 19 ਕੋਲੰਬੀਆ ਦੇ ਨਾਗਰਿਕ ਸਨ| ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ| ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਾਰੇ ਗਏ 19 ਨਾਗਰਿਕਾਂ ਵਿਚੋਂ 14 ਦੀ ਪਛਾਣ ਕਰ ਲਈ ਗਈ ਹੈ| ਹਾਦਸੇ ਵਿਚ ਮਾਰੇ ਗਏ ਵੈਨੇਜ਼ੁਏਲਾ ਦੇ 4 ਅਤੇ ਇਕਵਾਡੋਰ ਦੇ 2 ਨਾਗਰਿਕਾਂ ਦੀ ਵੀ ਪਛਾਣ ਹੋ ਗਈ ਹੈ| ਬੋਗੋਟਾ ਦੇ ਅਟਾਰਨੀ ਜਨਰਲ ਦੇ ਦਫਤਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ,”ਸਾਰੀਆਂ ਲਾਸ਼ਾਂ ਦੀ ਪਛਾਣ ਹੋਣ ਮਗਰੋਂ ਕੋਲੰਬੀਆਈ ਨਾਗਰਿਕਾਂ ਦੀਆਂ ਲਾਸ਼ਾਂ ਵਾਪਸ ਭੇਜ ਦਿੱਤੀਆਂ ਜਾਣਗੀਆਂ| ਰਾਜਾਧਾਨੀ ਕਵੀਟੋ ਨੇੜੇ ਹੋਏ ਬੱਸੇ ਹਾਦਸੇ ਵਿਚ 24 ਵਿਅਕਤੀ ਮਾਰੇ ਗਏ ਸਨ ਜਦਕਿ 22 ਹੋਰ ਜ਼ਖਮੀ ਹੋ ਗਏ ਸਨ|

Leave a Reply

Your email address will not be published. Required fields are marked *