ਇਕੱਲੇ ਚੋਣਾਂ ਵਿੱਚ ਉਤਰੇਗੀ ਸ਼ਿਵਸੈਨਾ: ਸੰਜੇ ਰਾਓਤ

ਮੁੰਬਈ, 7 ਜੂਨ (ਸ.ਬ.) ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਸ਼ਿਵਸੈਨਾ ਮੁਖੀ ਊਧਵ ਠਾਕਰੇ ਦੇ ਵਿਚਕਾਰ ਬੁੱਧਵਾਰ ਨੂੰ ਹੋਈ ਮੁਲਾਕਾਤ ਤੋਂ ਬਾਅਦ ਵੀ ਸ਼ਿਵਸੈਨਾ ਨੇ ਅੱਜ ਕਿਹਾ ਕਿ ਉਹ ਇਕੱਲੇ ਹੀ ਚੋਣਾਂ ਲੜਨਗੇ| ਸ਼ਿਵਸੈਨਾ ਨੇਤਾ ਸੰਜੇ ਰਾਓਤ ਨੇ ਕਿਹਾ ਕਿ ਸ਼ਿਵਸੈਨਾ ਦੀ ਰਾਸ਼ਟਰੀ ਕਾਰਜਕਰਨੀ ਨੇ ਇਕ ਮਤਾ ਪਾਸ ਕੀਤਾ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਅਸੀਂ ਆਉਣ ਵਾਲੀਆਂ ਚੋਣਾਂ ਇਕੱਲੇ ਲੜਾਂਗੇ| ਉਸ ਮਤੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ| ਰਾਓਤ ਨੇ ਦੱਸਿਆ ਕਿ ਬੀਤੇ ਦਿਨੀਂ ਦੋਵਾਂ ਨੇਤਾਵਾਂ ਦੇ ਵਿਚਕਾਰ ਦੋ ਘੰਟੇ ਤੱਕ ਕਈ ਮੁੱਦਿਆਂ ਤੇ ਕਾਫੀ ਚੰਗੀ ਚਰਚਾ ਹੋਈ| ਅਮਿਤ ਸ਼ਾਹ ਨੇ ਫਿਰ ਤੋਂ ਮਿਲਣ ਲਈ ਗੱਲ ਆਖੀ ਹੈ| ਅਸੀਂ ਅਮਿਤ ਸ਼ਾਹ ਦਾ ਅਜੰਡਾ ਜਾਣਦੇ ਹਾਂ|

Leave a Reply

Your email address will not be published. Required fields are marked *