ਇਕ ਦਿਨ ਵਿੱਚ ਮੁੰਬਈ ਪੁਲੀਸ ਦੇ 303 ਜਵਾਨ ਇਨਫੈਕਟਡ, 5 ਦੀ ਮੌਤ

ਮੁੰਬਈ, 21 ਅਗਸਤ (ਸ.ਬ.) ਮਹਾਰਾਸ਼ਟਰ ਪੁਲੀਸ ਤੇ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 303 ਇਸ ਨਾਲ ਇਨਫੈਕਟਡ ਹੋਏ ਅਤੇ 5 ਦੀ ਜਾਨ ਚੱਲੀ ਗਈ| ਮਹਾਰਾਸ਼ਟਰ ਪੁਲੀਸ ਨੇ ਅੱਜ ਜਾਰੀ ਅੰਕੜਿਆਂ ਅਨੁਸਾਰ ਫੋਰਸ ਦੇ ਹੁਣ ਤੱਕ 13,810 ਕਰਮੀ ਕੋਰੋਨਾ ਪੀੜਤ ਹੋ ਚੁਕੇ ਹਨ| ਇਸ ਵਿੱਚ 1387 ਅਧਿਕਾਰੀ ਅਤੇ 11,793 ਸਿਪਾਹੀ ਹਨ| ਫੋਰਸ ਦੇ ਕੁੱਲ ਪੀੜਤਾਂ ਵਿੱਚੋਂ 10,655 ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ| ਕੋਰੋਨਾ ਨੂੰ ਮਾਤ ਦੇਣ ਵਾਲਿਆਂ ਵਿੱਚ 1060 ਅਧਿਕਾਰੀ ਅਤੇ 9595 ਕਰਮੀ ਹਨ| ਕੁੱਲ ਸਰਗਰਮ 2389 ਮਾਮਲਿਆਂ ਵਿੱਚੋਂ 313 ਅਧਿਕਾਰੀ ਅਤੇ 2076 ਕਰਮੀ ਹਨ| ਫੋਰਸ ਦੇ ਹੁਣ ਤੱਕ 136 ਕਰਮੀਆਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ, ਜਿਸ ਵਿੱਚ 14 ਅਧਿਕਾਰੀ ਅਤੇ 122 ਪੁਰਸ਼ ਕਰਮੀ ਸ਼ਾਮਲ ਹਨ|
ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 2078 ਵੱਧ ਕੇ 1,62,806 ਹੋ ਗਈ ਅਤੇ 326 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 21,359 ਹੋ ਗਿਆ| ਇਸ ਦੌਰਾਨ 12,243 ਲੋਕ ਰੋਗ ਮੁਕਤ ਹੋਏ ਹਨ, ਜਿਸ ਨਾਲ ਸਿਹਤਮੰਦ ਹੋਣ ਲੋਕਾਂ ਦੀ ਗਿਣਤੀ ਵੱਧ ਕੇ 4,59,124 ਹੋ ਗਈ| ਦੇਸ਼ ਵਿੱਚ ਸਭ ਤੋਂ ਵੱਧ ਮਾਮਲੇ ਇਸ ਸੂਬੇ ਵਿੱਚ ਹਨ|

Leave a Reply

Your email address will not be published. Required fields are marked *