ਇਕ ਪਿੰਡ ਦੇ 800 ਤੋਂ ਵੱਧ ਲੋਕਾਂ ਦੇ ਆਧਾਰ ਕਾਰਡ ਤੇ ਜਨਮ ਤਰੀਕ ਇਕ ਜਨਵਰੀ

ਨਵੀਂ ਦਿੱਲੀ, 28 ਅਕਤੂਬਰ (ਸ.ਬ.) ਆਧਾਰ ਕਾਰਡ ਵਿੱਚ ਹੋਈ ਇਕ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ| ਉਤਰਾਖੰਡ ਦੇ ਹਰਿਦੁਆਰ ਦੇ ਇਕ ਪਿੰਡ ਵਿੱਚ 800 ਤੋਂ ਵੱਧ ਲੋਕਾਂ ਦੀ ਜਨਮ ਤਰੀਕ ਉਨ੍ਹਾਂ ਦੇ ਆਧਾਰ ਕਾਰਡ ਤੇ ਇਕ ਜਨਵਰੀ ਲਿਖੀ ਹੋਈ ਹੈ| ਹਰਿਦੁਆਰ ਦੇ ਐਸ.ਡੀ.ਐਮ. ਨੇ ਕਿਹਾ ਹੈ ਕਿ ਇਹ ਲਾਪਰਵਾਹੀ ਦਾ ਸਿੱਟਾ ਹੈ ਪਰ ਇਹ ਛੋਟਾ ਮਾਮਲਾ ਨਹੀਂ ਹੈ| ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵੀ ਇਹ ਗ਼ਲਤੀ ਕੀਤੀ ਹੈ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *