ਇਕ ਵਾਰ ਫਿਰ ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਹਿਮਾਚਲ

ਰਾਮਪੁਰ, 25 ਜੁਲਾਈ (ਸ.ਬ.) ਹਿਮਾਚਲ ਵਿਚ ਇਕ ਵਾਰ ਫਿਰ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ| ਭੂਚਾਲ ਨਾਲ ਕੋਈ ਵੀ ਜਾਨੀ-ਮਾਲੀ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ ਹੈ| ਜਾਣਕਾਰੀ ਮੁਤਾਬਕ ਸ਼ਿਮਲਾ ਦੇ ਰਾਮਪੁਰ ਬੁਸ਼ਹਿਰ, ਆਨੀ ਸਮੇਤ ਕੁਝ ਖੇਤਰਾਂ ਵਿਚ ਸਵੇਰੇ 11 ਵਜੇ  ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਤਾਂ ਉਹ ਆਪਣੇ ਘਰਾਂ ਵਿਚੋਂ ਬਾਹਰ ਆ ਗਏ| ਹਿੰਦੂਕੁਸ਼ ਰੀਜ਼ਨ ਦੇ ਖੇਤਰਾਂ ਵਿਚ 176 ਕਿਲੋਮੀਟਰ ਭੂਚਾਲ ਦਾ ਕੇਂਦਰ ਸੀ| ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 4.6 ਮਾਪੀ ਗਈ| ਜ਼ਿਕਰਯੋਗ ਹੈ ਕਿ ਇਸ ਹਫਤੇ ਹਿਮਾਚਲ ਵਿਚ ਭੁਚਾਲ ਦੇ ਝਟਕੇ 2 ਵਾਰ ਮਹਿਸੂਸ ਕੀਤੇ ਗਏ ਹਨ| ਪਹਿਲਾਂ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 3.5 ਮਾਪੀ ਗਈ ਸੀ|

Leave a Reply

Your email address will not be published. Required fields are marked *