ਇਕ ਵਿਅਕਤੀ ਨੇ ਗੋਲੀਆਂ ਚਲਾਉਣ ਤੋਂ ਬਾਅਦ ਕਾਰ ਹੇਠਾਂ ਕੁਚਲੇ ਕਈ ਵਿਅਕਤੀ

ਵਿਕਟੋਰੀਆ, 20 ਜਨਵਰੀ (ਸ.ਬ.) ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੇ ਸ਼ਹਿਰ ਮੈਲਬੌਰਨ ਵਿੱਚ ਇਕ ਸਿਰਫਿਰੇ ਵਿਅਕਤੀ ਨੇ ਗੋਲੀਆਂ ਚਲਾਈਆਂ ਅਤੇ ਫਿਰ ਆਪਣੀ ਗੱਡੀ ਨਾਲ ਲੋਕਾਂ ਨੂੰ ਕੁਚਲ ਦਿੱਤਾ| ਹਾਲਾਂਕਿ ਬਾਅਦ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਇਨ੍ਹਾਂ ਵਿੱਚੋਂ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਬਾਕੀ ਲਗਭਗ 20 ਵਿਅਕਤੀ ਜ਼ਖਮੀ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ| ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਵਿੱਚ 3 ਬੱਚੇ ਸ਼ਾਮਲ ਹਨ| ਇਕ ਸ਼ਾਪਿੰਗ ਮਾਲ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੇ ਸ਼ਾਪਿੰਗ ਮਾਲ ਅੱਗੇ ਚੀਕਾਂ ਮਾਰਦੇ ਲੋਕਾਂ ਦਾ ਇਕੱਠ ਸੀ ਅਤੇ ਉਨ੍ਹਾਂ ਦੇ ਕਈ ਕਰਮਚਾਰੀ ਉਨ੍ਹਾਂ ਦੀ ਹਾਲਤ ਦੇਖ ਕੇ ਰੋਣ ਲੱਗ ਗਏ| ਸੜਕ ਤੇ ਖੂਨ ਹੀ ਖੂਨ ਸੀ|
ਲੇਬਰ ਪਾਰਟੀ ਦੇ ਨੇਤਾ ਬਿੱਲ ਸ਼ਾਰਟਨ ਨੇ ਟਵੀਟ ਕਰਕੇ ਇਸ ਦੁਰਘਟਨਾ ਦਾ ਅਫਸੋਸ ਕੀਤਾ ਹੈ ਅਤੇ ਇਸ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੇ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ|
ਸ਼ਾਪਿੰਗ ਮਾਲ ਦੀ ਇਕ ਮਹਿਲਾ ਕਰਮਚਾਰੀ ਨੇ ਦੱਸਿਆ ਕਿ ਉਸ ਨੇ ਇਕ ਟੁੱਟਾ ਹੋਇਆ ਸਟਾਲਰ (ਬੱਚੇ ਦਾ ਪੰਘੂੜਾ) ਦੇਖਿਆ| ਉਹ ਭੱਜ ਕੇ ਦੇਖਣ ਗਈ ਕਿ ਕਿਤੇ ਇਸ ਵਿੱਚ ਬੱਚਾ ਤਾਂ ਨਹੀਂ ਪਰ ਉਹ ਖਾਲੀ ਸੀ| ਫਿਰ ਬੱਚੇ ਦੀ ਮਾਂ ਨੇ ਕਿਹਾ ਕਿ ਸ਼ੁਕਰ ਹੈ ਕਿਸੇ ਨੇ ਮੇਰੇ ਬੱਚੇ ਨੂੰ ਸਟਾਲਰ ਵਿੱਚੋਂ ਕੱਢ ਕੇ ਬਚਾ ਲਿਆ ਨਹੀਂ ਤਾਂ ਕਾਰ ਥੱਲੇ ਆਉਣ ਨਾਲ ਜੋ ਹਾਲ ਸਟਾਲਰ ਦਾ ਹੋਇਆ, ਉਹ ਉਸਦੇ ਬੱਚੇ ਦਾ ਵੀ ਹੋ ਜਾਣਾ ਸੀ| ਉਸਨੇ ਕਿਹਾ ਕਿ ਇਸ ਦੋਸ਼ੀ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ|

Leave a Reply

Your email address will not be published. Required fields are marked *