ਇਕ ਵਿਅਕਤੀ ਨੇ ਹਮਲਾ ਕਰਕੇ ਦੋ ਵਿਅਕਤੀ ਕੀਤੇ ਜਖਮੀ

ਬਨੂੜ, 8 ਸਤੰਬਰ (ਅਭਿਸ਼ੇਕ ਸੂਦ) ਸਥਾਨਕ ਐਮ ਸੀ ਰੋਡ ਉੱਤੇ ਵੀਰਵਾਰ ਰਾਤ ਨੂੰ ਇੱਕ ਵਿਅਕਤੀ ਨੇ ਹਮਲਾ ਕਰਕੇ ਦੋ ਵਿਅਕਤੀਆਂ ਨੂੰ ਜਖਮੀ ਕਰ ਦਿੱਤਾ|
ਕਨਫੈਂਕਸ਼ਨਰੀ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਤੇਜਿੰਦਰ ਨੇ ਦੱਸਿਆ ਕਿ ਰਾਤ ਨੂੰ ਕਰੀਬ ਸਾਡੇ ਦਸ ਵਜੇ ਦੁਕਾਨ ਬੰਦ ਕਰ ਰਿਹਾ ਸੀ ਤਾਂ ਸ਼ਹਿਰ ਦਾ ਰਹਿਣ ਵਾਲਾ ਰਿੰਕੂ ਦੁਕਾਨ ਦੇ ਅੱਗੇ ਆਇਆ| ਉਸਦੇ ਹੱਥ ਵਿੱਚ ਸ਼ਰਾਬ ਦੀ ਬੋਤਲ ਫੜੀ ਹੋਈ ਸੀ| ਜਿਸ ਨਾਲ ਉਸਨੇ ਉਸ ਉੱਪਰ ਹਮਲਾ ਕਰ ਦਿੱਤਾ| ਤੇਜਿੰਦਰ ਨੇ ਕਿਹਾ ਕਿ ਉਸਨੇ ਮੌਕੇ ਤੋਂ ਨਿਕਲ ਕੇ ਪੁਲੀਸ ਨੂੰ ਸੂਚਿਤ ਕੀਤਾ| ਸਿਵਲ ਹਸਪਤਾਲ ਵਿੱਚ ਡਾਕਟਰਾਂ ਨੇ ਉਸਦੇ ਸਿਰ ਵਿੱਚ ਆਈ ਚੋਟ ਉੱਤੇ ਟਾਂਕੇ ਲਗਾਏ ਹਨ|
ਤੇਜਿੰਦਰ ਦੀ ਦੁਕਾਨ ਦੇ ਨੇੜੇ ਅੰਡੇ ਦੀ ਦੁਕਾਨ ਕਰਨ ਵਾਲੇ ਨਰੇਸ਼ ਨੂੰ ਵੀ ਰਿੰਕੂ ਨੇ ਕੁਟਮਾਰ ਕਰਕੇ ਜ਼ਖਮੀ ਕਰ ਦਿੱਤਾ|
ਹਸਪਤਾਲ ਵਿੱਚ ਭਰਤੀ ਨਰੇਸ਼ ਨੇ ਦੱਸਿਆ ਕਿ ਰਿੰਕੂ ਹੱਥ ਵਿੱਚ ਸ਼ਰਾਬ ਦੀ ਬੋਤਲ ਫੜੀ ਉਸ ਕੋਲ ਆਇਆ ਅਤੇ ਉਸ ਤੋਂ ਅੰਡੇ ਮੰਗਣ ਲੱਗ ਪਿਆ ਉਸਨੇ ਜਦ ਉਸਨੂੰ ਕਿਹਾ ਕਿ ਸਾਰਾ ਮਾਲ ਖ਼ਤਮ ਹੋ ਗਿਆ ਹੈ ਤਾਂ ਰਿੰਕੂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਜਖਮੀ ਕਰ ਦਿੱਤਾ, ਜਿਸ ਕਰਕੇ ਉਸਨੂੰ ਹਸਪਤਾਲ ਵਿਚ ਦਾਖਲ ਹ ੋਣਾ ਪਿਆ| ਉਹਨਾਂ ਦਸਿਆ ਕਿ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ|

Leave a Reply

Your email address will not be published. Required fields are marked *