ਇਕ ਹੀ ਪਰਿਵਾਰ ਦੇ 5 ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ

ਜੈਪੁਰ, 3 ਅਕਤੂਬਰ (ਸ.ਬ.) ਰਾਜਸਥਾਨ ਦੇ ਅਲਵਰ ਦੇ ਸ਼ਿਵਾਜੀ ਪਾਰਕ ਥਾਣਾ ਖੇਤਰ ਵਿੱਚ ਬਦਮਾਸ਼ਾਂ ਵੱਲੋਂ ਘਰ ਵਿੱਚ ਸੌਂ ਰਹੇ ਇਕ ਹੀ ਪਰਿਵਰ ਦੇ ਚਾਰ ਬੱਚਿਆਂ ਸਮੇਤ ਪਿਤਾ ਦਾ ਗਲਾ ਵੱਢ ਕੇ ਕਤਲ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ| ਘਟਨਾ ਦੀ ਜਾਣਕਾਰੀ ਅੱਜ ਸਵੇਰ ਮ੍ਰਿਤਕ ਦੀ ਪਤਨੀ ਨੂੰ ਕਮਰੇ ਵਿੱਚ ਪੁੱਜਣ ਤੇ ਹੋਈ| ਉਸ ਨੇ ਆਪਣੇ ਪਤੀ ਅਤੇ ਬੱਚਿਆਂ ਨੂੰ ਖੂਨ ਨਾਲ ਲੱਥਪੱਥ ਦੇਖਿਆ ਅਤੇ ਪੂਰਾ ਕਮਰਾ ਖੂਨ ਨਾਲ ਭਰਿਆ ਸੀ| ਇਹ ਦੇਖ ਕੇ ਮ੍ਰਿਤਕਾ ਦੀ ਪਤਨੀ ਦੀ ਚੀਕ ਸੁਣ ਕੇ ਉਪਰ ਦੇ ਕਮਰੇ ਵਿੱਚ ਸੌਂ ਰਹੀ ਉਸ ਦੀ ਭੈਣ ਅਤੇ ਨੇੜੇ-ਤੇੜੇ ਦੇ ਲੋਕ ਇਕੱਠੇ ਹੋ ਗਏ ਅਤੇ ਪੁਲੀਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ| ਮੌਕੇ ਤੇ ਪੁੱਜੀ ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਵਾਇਆ ਹੈ|
ਪੁਲੀਸ ਅਨੁਸਾਰ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਨਾਲ ਸਾਰਿਆਂ ਦਾ ਗਲਾ ਵੱਢ ਕੇ ਕਤਲ ਕੀਤਾ| ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਮੌਕੇ ਤੇ ਥਾਣਾ ਅਧਿਕਾਰੀ ਸਮੇਤ ਸੀਨੀਅਰ ਅਹੁਦਾ ਅਧਿਕਾਰੀ ਪੁੱਜ ਗਏ ਹਨ ਅਤੇ ਹਾਦਸੇ ਵਾਲੀ ਜਗ੍ਹਾ ਦਾ ਮੁਆਇਨਾ ਕਰ ਰਹੇ ਹਨ| ਇਕੱਠੇ 5 ਵਿਅਕਤੀਆਂ ਦੇ ਕਤਲ ਦੇ ਮਾਹੌਲ ਨੂੰ ਦੇਖ ਕੇ ਪੁਲੀਸ ਵੀ ਹੈਰਾਨ ਰਹਿ ਗਈ| ਪੂਰੇ ਕਮਰੇ ਵਿੱਚ ਖੂਨ ਹੀ ਖੂਨ ਫੈਲਿਆ ਹੋਇਆ ਸੀ| ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਨਵਾਰੀ ਲਾਲ ਆਪਣੇ ਚਾਰ ਬੱਚਿਆਂ ਨਾਲ ਘਰ ਵਿੱਚ ਸੌਂ ਰਿਹਾ ਸੀ ਅਤੇ ਉਸ ਦੀ ਪਤਨੀ ਅਤੇ ਸਾਲੀ ਅਤੇ ਇਕ ਮੰਦਬੁੱਧੀ ਬੱਚਾ ਛੱਤ ਤੇ ਬਣੇ ਕਮਰੇ ਵਿੱਚ ਸੌਂ ਰਹੇ ਸਨ| ਅੱਜ ਸਵੇਰੇ ਉਸ ਦੀ ਪਤਨੀ ਹੇਠਲੇ ਕਮਰੇ ਵਿੱਚ ਆਈ ਤਾਂ ਕਮਰੇ ਵਿੱਚ ਆਪਣੇ ਪਤੀ ਅਤੇ ਬੱਚਿਆਂ ਨੂੰ ਮ੍ਰਿਤ ਦੇਖਿਆ ਅਤੇ ਖੂਨ ਹੀ ਖੂਨ ਬਿਖਰਿਆ ਹੋਇਆ ਸੀ|

Leave a Reply

Your email address will not be published. Required fields are marked *